ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸਮਾਪਤ

In ਮੁੱਖ ਖ਼ਬਰਾਂ
October 11, 2024
ਅੰਮ੍ਰਿਤਸਰ, 11 ਅਕਤੂਬਰ: ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਦੁਪਹਿਰ ਵੇਲੇ ਸਮਾਪਤੀ ਦੀ ਅਰਦਾਸ ਮਗਰੋਂ ਇਹ ਸਾਲਾਨਾ ਯਾਤਰਾ ਸਮਾਪਤ ਹੋ ਗਈ ਅਤੇ ਗੁਰਦੁਆਰੇ ਦੇ ਕਿਵਾੜ ਸੰਗਤ ਲਈ ਸੀਤ ਕਾਲ ਲਈ ਬੰਦ ਕਰ ਦਿੱਤੇ ਗਏ ਹਨ। ਮੀਂਹ, ਧੁੰਦ ਅਤੇ ਠੰਢ ਦੇ ਬਾਵਜੂਦ ਅੱਜ ਲਗਪਗ ਤਿੰਨ ਹਜ਼ਾਰ ਸ਼ਰਧਾਲੂਆਂ ਨੇ ਸਮਾਪਤੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜੈਕਾਰਿਆਂ, ਫੁੱਲਾਂ ਦੀ ਵਰਖਾ, ਸ਼ਬਦਾਂ ਦੀਆਂ ਧੁਨਾਂ ਅਤੇ ਨਰਸਿੰਗਿਆਂ ਦੀ ਗੂੰਜ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੁਖਆਸਨ ਵਾਲੇ ਸਥਾਨ ’ਤੇ ਲਿਜਾਇਆ ਗਿਆ। ਗੜਵਾਲ ਸਕਾਊਟ ਅਤੇ ਪੰਜਾਬ ਬੈਂਡ ਦੀ ਟੀਮ ਨੇ ਸ਼ਬਦ ਦੀਆਂ ਧੁਨਾਂ ਕੱਢੀਆਂ। ਭਾਰਤੀ ਫੌਜ ਦੇ 418 ਇੰਡੀਪੈਂਡੈਂਟ ਇੰਜਨੀਅਰ ਕੋਰ ਦੇ ਮੈਂਬਰਾਂ ਨੇ ਸਲਾਮੀ ਦਿੱਤੀ।

Loading