ਗੁਰਮੁਖੀ ਲਿਪੀ ਨੂੰ ਘਰ ਘਰ ਪਹੁੰਚਾਉਣ ਦੀ ਲੋੜ : ਗਿ: ਰਵਿੰਦਰ ਸਿੰਘ ਆਲਮਗੀਰ

In ਮੁੱਖ ਖ਼ਬਰਾਂ
April 21, 2025
ਚੰਡੀਗੜ੍ਹ/ਏ.ਟੀ.ਨਿਊਜ਼: ਸਿੱਖ ਚਿੰਤਕ ਗਿਆਨੀ ਰਵਿੰਦਰ ਸਿੰਘ ਆਲਮਗੀਰ ਹੋਰਾਂ ਨੇ ਕਿਹਾ ਹੈ ਕਿ ਇਤਿਹਾਸਿਕ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਵੱਲੋਂ ਗੁਰਮੁਖੀ ਲਿਪੀ ਚੇਤਨਾ ਵਹੀਰ ਦੀ ਆਰੰਭਤਾ ਇੱਕ ਚੇਤ ਨਾਨਕਸ਼ਾਹੀ ਸੰਮਤ 557 (14 ਮਾਰਚ 2025) ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਕੀਤੀ ਗਈ ਹੈ, ਜਿਸ ਦਾ ਮਕਸਦ ਹੈ ਗੁਰਮੁਖੀ ਲਿਪੀ ਦੇ ਬੋਧ ਨੂੰ ਘਰ-ਘਰ ਪਹੁੰਚਾਉਣਾ। ਉਹਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੀ ਲਿਖਣ ਲਿਪੀ ਗੁਰਮੁਖੀ ਹੈ ਇਸ ਲਈ ਜੇ ਗੁਰ-ਉਪਦੇਸ ਅਨੁਸਾਰ ਜੀਵਨ ਜਿਊਣ ਦੀ ਜੁਗਤ ਨੂੰ ਅਪਣਾਉਣਾ ਹੈ ਤੇ ਗੁਰਮੁਖੀ ਲਿਪੀ ਦਾ ਬੋਧ ਅਤਿਅੰਤ ਜਰੂਰੀ ਹੈ । ਇਸ ਭਾਵਨਾ ਅਨੁਸਾਰ ਸੰਸਥਾ ਵੱਲੋਂ ਇੰਟਰਨੈੱਟ ਗੁਰਮੁਖੀ ਲਿਪੀ ਬੋਧ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਮਨੁੱਖਤਾ ਦੀ ਚਾਦਰ ਸਾਹਿਬ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਦਿਵਸ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਹਿੱਤ ਸੰਸਥਾ ਦੇ ਸੰਸਥਾਪਕ ਭਾਈ ਰਵਿੰਦਰ ਸਿੰਘ ਆਲਮਗੀਰ ਜਰਮਨੀ , ਕਨਵੀਨਰ ਭਾਈ ਸਕੱਤਰ ਸਿੰਘ ਚੱਕ ਸ਼ਕੂਰ ਅਤੇ ਭਾਈ ਹਰਭਾਗ ਸਿੰਘ ਅਨੰਦਪੁਰ ਸਾਹਿਬ ਵਾਲੇ ਕਨਵੀਨਰ ਪ੍ਰਚਾਰ ਵਹੀਰ ਜਰਮਨੀ ਵੱਲੋਂ ਵਿਦੇਸ਼ ਵਿੱਚ ਪ੍ਰਚਾਰ ਪ੍ਰਸਾਰ ਪ੍ਰੋਗਰਾਮ ਉਲੀਕਿਆ ਗਿਆ ਹੈ ਜੋ ਵੱਖ- ਵੱਖ ਦੇਸ਼ਾਂ ਵਿੱਚ ਸਤੰਬਰ ਮਹੀਨੇ ਤੱਕ ਗੁਰਮਤਿ ਪ੍ਰਚਾਰ ਕਰਨਗੇ ਉਪਰੰਤ ਪੰਜਾਬ ਵਿੱਚ ਗੁਰਮਤਿ ਚੇਤਨਾ ਸਮਾਗਮ ਕੀਤੇ ਜਾਣਗੇ। 11 ਮੱਘਰ 24 ਨਵੰਬਰ 2025 ਈ. 350 ਸਾਲਾ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਗੜ੍ਹਸ਼ੰਕਰ ਤਹਿਸੀਲ ਵਿੱਚ ਗੁਰਮਤਿ ਚੇਤਨਾ ਸਮਾਗਮ ਹੋਵੇਗਾ।

Loading