ਗੈਸਟ ਫੈਕਲਟੀ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ ਕੀਤਾ

In ਖਾਸ ਰਿਪੋਰਟ
September 03, 2024
ਪਟਿਆਲ਼ਾ, 3 ਸਤੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦਾ ਮੁੱਖ ਗੇਟ ਅੱਜ ਕਾਂਸਟੀਚਿਊਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਨੇ ਸਵੇਰ ਸਮੇਂ ਬੰਦ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਅਧਿਆਪਕਾਂ ਨੇ ਮੁੱਖ ਗੇਟ ਦੀ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ। ਅਧਿਕਆਪਕ ਲਗਾਤਾਰ ਧਰਨੇ ’ਤੇ ਬੈਠੇ ਹਨ, ਜਿਨ੍ਹਾਂ ਦੀ ਅੱਜ ਤੱਕ ਵੀ ਕਿਸੇ ਮੰਗ ’ਤੇ ਗ਼ੌਰ ਨਹੀ ਕੀਤੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਅੱਜ ਉਨ੍ਹਾਂ ਪ੍ਰਦਰਸ਼ਨ ਨੂੰ ਇਹ ਰੂਪ ਦਿੰਦਿਆਂ ਯੂਨੀਵਰਸਿਟੀ ਅਥਾਰਿਟੀ ਨੂੰ ਜਗਾਉਣ ਲਈ ਹੰਭਲਾ ਮਾਰਿਆ ਹੈ।

Loading