ਪੰਜਾਬ ਹੀ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਕਾਮੇਡੀ ਕਰਕੇ ਪਹਿਚਾਣ ਸਥਾਪਿਤ ਕਰਨ ਵਾਲੇ, ਚਰਚਿਤ ਕਾਮੇਡੀਅਨ ‘ਘੁੱਲੇਸ਼ਾਹ’ ਕਾਮੇਡੀ ਨਾਮ ਹੈ। ਉਸ ਦਾ ਅਸਲ ਨਾਮ ਸੁਰਿੰਦਰ ਫਰਿਸ਼ਤਾ ਹੈ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਮਰਹੂਮ ਸੁਰਜੀਤ ਸਿੰਘ ਤੇ ਮਾਤਾ ਦਾ ਨਾਮ ਕੌਸ਼ਲਿਆ ਦੇਵੀ ਹੈ। ਇਹਨਾਂ ਦੇ ਮਾਮਾ ਚਰਚਿਤ ਅਦਾਕਾਰ, ਫਾਈਟਰ ਤੇ ਪ੍ਰੋਡਿਊਸਰ ਚਮਨ ਲਾਲ ਸ਼ੁਗਲ ਸਨ।
ਇਹਨਾਂ ਦਾ ਪਹਿਲਾ ਨਾਟਕ ਹਿੰਦੀ ਵਿੱਚ ‘ਦੁਲਹਨ’ ਸੀ। ਇਹਨਾਂ ਨੇ ਨਾਟਕਾਂ ਤੋਂ ਇਲਾਵਾ ਸੀਰੀਅਲ ਵਿੱਚ ਕੰਮ ਕੀਤਾ। ਦੂਰਦਰਸ਼ਨ ’ਤੇ ਗੁਰਦਿਆਲ ਸਿੰਘ ਫੁੱਲ ਤੇ ਸਰਦਾਰਜੀਤ ਬਾਵਾ ਦਾ ਲਿਖਿਆ ਨਾਟਕ ‘ਰਸਤਾ ਬੰਦ ਹੈ’ ਲੋਕਾਂ ਵਿੱਚ ਕਾਫ਼ੀ ਲੋਕਪ੍ਰਿਯ ਹੋਇਆ।
ਇਸ ਤੋਂ ਇਲਾਵਾ ਘੁੱਲੇਸ਼ਾਹ ਦੀਆਂ ਆਡੀਓ ਕੈਸੇਟਾਂ ‘ਇੱਕੋ ਪੁੜੀ ਦੇਣੀ ਏ’, ਮਸ਼ਕਰੀਆਂ, ਘੁੱਲੇਸ਼ਾਹ ਦਾ ਠਾਕਾ ਤੇ ਓ ਘੁੱਲੇਸ਼ਾਹ ਆਈਆਂ। ਇਹਨਾਂ ਦੇ ਸ਼ੋਅ ਘੁੱਲੇਸ਼ਾਹ ਦੀ ਬੱਲੇ ਬੱਲੇ ਤੇ ਪ੍ਰਸਿੱਧ ਡਾਇਰੈਕਟਰ, ਪ੍ਰੋਡਿਊਸਰ, ਅਦਾਕਾਰ ਤੇ ਕਾਮੇਡੀਅਨ ਜਸਪਾਲ ਭੱਟੀ ਜੀ ਨਾਲ ‘ਭੰਡ ਪੰਜਾਬ ਦੇ’ ਵਿੱਚ ਬਾਕਮਾਲ ਕਾਮੇਡੀ ਕਰਕੇ ਵਾਹ ਵਾਹ ਖੱਟੀ।
ਘੁੱਲੇਸ਼ਾਹ ਦੀ ਪਹਿਲੀ ਫ਼ੀਚਰ ਫ਼ਿਲਮ ਜ਼ਖ਼ਮੀ ਸੀ, ਉਸ ਤੋਂ ਬਾਅਦ ਲੰਬਰਦਾਰ, ਬਿੱਲੋ, ਅਣਖ ਦੇ ਵਣਜਾਰੇ, ਪੁੰਨਿਆ ਦੀ ਰਾਤ, ਐਮ.ਐਲ.ਏ ਨੱਥਾ ਸਿੰਘ, ਲਗਦਾ ਇਸ਼ਕ ਹੋ ਗਿਆ, ਜੁਗਾੜੀ ਡੌਟ ਕਾਮ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਆਉਣ ਵਾਲੀਆਂ ਫ਼ੀਚਰ ਫ਼ਿਲਮਾਂ ‘ਇਹ ਦਿਲ ਦਾ ਮਾਮਲਾ’, ਮੈ ਤੇਰੀ ਤੂੰ ਮੇਰਾ, ਇੰਗਲੈਂਡ ਦੇ ਨਜ਼ਾਰੇ, ਅਮਰੀਕਾ, ਸੱਚ ਬੋਲਦਾ ਬਾਪੂ ਤੇ ਜਿਗਰੇ ਵਾਲਾ ਮੁੰਡਾ ਆਦਿ ਖੂਬਸੂਰਤ ਦਮਦਾਰ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ। ਸੱਚ ਬੋਲਦਾ ਬਾਪੂ ਵਿੱਚ ਪਾਲੀਵੁੱਡ ਦੇ ਦਿਗਜ ਅਦਾਕਾਰ ਯੋਗਰਾਜ ਸਿੰਘ ਦੇ ਪਿਤਾ ਦਾ ਰੋਲ ਅਦਾ ਕੀਤਾ। ਇਸ ਦੇ ਨਾਲ ਹੀ ਇਹਨਾਂ ਇੱਕ ਹਿੰਦੀ ਮੂਵੀ ‘ਪਰੇਸ਼ਾਨਪੁਰ’ ਤੇ ਇੱਕ ਭੋਜਪੁਰੀ ਵਿੱਚ ਫ਼ਿਲਮ ‘ਤੁਮ ਹਮਾਰ ਹਮ ਤੁਮਾਰ’ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।
ਅਸੀਂ ਘੁੱਲੇਸ਼ਾਹ ਦੀ ਕਾਮੇਡੀ ‘ਮੇਰਾ ਪਿੰਡ ਮੇਰੇ ਖੇਤ’ ਪ੍ਰੋਗਰਾਮ ਰਾਹੀਂ ਤਕਰੀਬਨ ਚਾਰ ਪੰਜ ਸਾਲ ਲਗਾਤਾਰ ਕਿਸਾਨ ਵੀਰਾਂ ਨਾਲ ਜੁੜੇ। ਲਿਸ਼ਕਾਰਾ, ਝਿਰਮਲ ਤਾਰੇ, ਜਸ਼ਨ ਦੀ ਰਾਤ, ਸੀਨੀਅਰ ਸਿਟੀਜਨ ਡੇਅ, ਵਿਸਾਖੀ ਅਤੇ ਨਵਂੇ ਸਾਲ ਦੇ ਪ੍ਰੋਗਰਾਮ ਵਿੱਚ ਵੀ ਕੰਮ ਕੀਤਾ।
ਸ਼ਿਵਨਾਥ ਦਰਦੀ
![]()
