ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਵਿੱਚ ਸ਼ੱਕੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਾਂਗਾ-ਅਟਾਰਨੀ ਜਨਰਲ

In ਅਮਰੀਕਾ
September 19, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉਟਾਹ ਦੇ ਅਧਿਕਾਰੀਆਂ ਨੇ ਕੰਜਰਵੇਟਿਵ ਕਾਰਕੁੰਨ ਚਾਰਲੀ ਕਿਰਕ ਦੀ ਹੱਤਿਆ ਦੇ ਮਾਮਲੇ ਵਿੱਚ ਸ਼ੱਕੀ ਟਾਇਲਰ ਰਾਬਿਨਸਨ (22) ਵਿਰੁੱਧ ਰਸਮੀ ਤੌਰ ’ਤੇ ਹੱਤਿਆ ਸਮੇਤ ਹਰ ਦੋਸ਼ ਆਇਦ ਕੀਤੇ ਹਨ।
ਉਟਾਹ ਦੇ ਅਟਾਰਨੀ ਜਨਰਲ ਜੈਫ਼ ਗਰੇ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਹੋਰ ਦੋਸ਼ਾਂ ਵਿੱਚ ਅਗਨ ਸ਼ੱਸ਼ਤਰ ਚਲਾਉਣ, ਨਿਆਂ ਵਿੱਚ ਰੁਕਾਵਟ ਪਾਉਣ ਤੇ ਇੱਕ ਬੱਚੇ ਦੀ ਹਾਜਰੀ ਵਿੱਚ ਹਿੰਸਕ ਅਪਰਾਧ ਕਰਨ ਵਰਗੇ ਦੋਸ਼ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਉਹ ਸ਼ੱਕੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰਨਗੇ। ਉਨਾਂ ਕਿਹਾ ਕਿ ਕਿਰਕ ਦੀ ਹੱਤਿਆ ਅਮਰੀਕਾ ਦਾ ਇੱਕ ਵੱਡਾ ਕਾਂਡ ਹੈ। ਗਰੇਅ ਨੇ
ਕਿਹਾ ਕਿ ਮੈਂ ਇਹ ਨਿਰਨਾ ਹਲਕੇ ਵਿੱਚ ਨਹੀਂ ਲਿਆ ਤੇ ਇਹ ਨਿਰਨਾ ਅਟਾਰਨੀ ਵਜੋਂ ਆਜ਼ਾਦਾਨਾ ਤੌਰ ’ਤੇ ਲਿਆ ਹੈ ਜੋ ਕੇਵਲ ਸਬੂਤਾਂ, ਹਾਲਾਤ ਤੇ ਅਪਰਾਧ ਦੀ ਕਿਸਮ ’ਤੇ ਅਧਾਰਿਤ ਹੈ।

Loading