ਵਾਸ਼ਿੰਗਟਨ- ਜਿਸ ਤਰ੍ਹਾਂ ਔਰਤਾਂ ਇਕ ਉਮਰ ਤੋਂ ਬਾਅਦ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀਆਂ, ਉਸੇ ਤਰ੍ਹਾਂ ਪਸ਼ੂ-ਪੰਛੀ ਵੀ ਬੁੱਢੇ ਹੋ ਕੇ ਮਾਪੇ ਨਹੀਂ ਬਣ ਸਕਦੇ। ਹਾਲਾਂਕਿ ਇੱਕ ਪੰਛੀ ਨੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ 74 ਸਾਲ ਦੀ ਉਮਰ ਵਿਚ ਆਂਡਾ ਦਿੱਤਾ ਹੈ। ਇਸ ਤਰ੍ਹਾਂ ਦੁਨੀਆ ਦਾ ਸਭ ਤੋਂ ਪੁਰਾਣਾ ਜੰਗਲੀ ਪੰਛੀ ਮਾਂ ਬਣ ਗਿਆ ਹੈ। ਇਸ ਉਮਰ ਵਿੱਚ ਜਦੋਂ ਉਸਨੇ ਆਂਡੇ ਦਿੱਤਾ ਤਾਂ ਵਿਗਿਆਨੀ ਵੀ ਹੈਰਾਨ ਰਹਿ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪ੍ਰਜਾਤੀ ਦੇ ਪੰਛੀ ਵੱਧ ਤੋਂ ਵੱਧ 40 ਸਾਲ ਤੱਕ ਜਿਉਂਦੇ ਰਹਿੰਦੇ ਹਨ ਪਰ ਇਹ ਪੰਛੀ ਇੰਨੇ ਲੰਬੇ ਸਮੇਂ ਤੋਂ ਜ਼ਿੰਦਾ ਹੈ ਅਤੇ ਹੁਣ ਮਾਂ ਵੀ ਬਣ ਗਿਆ ਹੈ।