ਚੀਨ ਵੱਲੋਂ ਅਣਅਧਿਕਾਰਤ ਇਸਾਈ ਸਭਾਵਾਂ ਵਿਰੁੱਧ ਕਾਰਵਾਈ ਸ਼ੁਰੂ

In ਮੁੱਖ ਖ਼ਬਰਾਂ
October 14, 2025

ਬੀਜਿੰਗ/ਏ.ਟੀ.ਨਿਊਜ਼: ਚੀਨੀ ਕਮਿਊਨਿਸਟ ਅਧਿਕਾਰੀਆਂ ਨੇ ਦੇਸ਼ ਦੀਆਂ ਸਭ ਤੋਂ ਵੱਡੀਆਂ ਅਣਅਧਿਕਾਰਤ ਇਸਾਈ ਧਰਮ ਸਭਾਵਾਂ ਵਿਚੋਂ ਇੱਕ ਜ਼ਿਆਨ ਚਰਚ ਵਿਰੁੱਧ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਕਾਰਵਾਈ ਤਹਿਤ ਕਈ ਸੂਬਿਆਂ ਵਿੱਚ 30 ਤੋਂ ਵੱਧ ਪਾਦਰੀ ਅਤੇ ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ ਜਾਂ ਗਾਇਬ ਹੋ ਗਏ ਹਨ, ਜਿਸ ਕਾਰਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਪ੍ਰਮੁੱਖ ਅਮਰੀਕੀ ਅਧਿਕਾਰੀਆਂ ਵਿੱਚ ਵਿਆਪਕ ਰੋਸ ਪੈਦਾ ਹੋ ਗਿਆ ਹੈ।
ਜ਼ਿਆਨ ਚਰਚ ਵੱਲੋਂ ਜਾਰੀ ਇੱਕ ਬਿਆਨ ਨੂੰ ਟੈਕਸਾਸ ਆਧਾਰਿਤ ਮਨੁੱਖੀ ਅਧਿਕਾਰ ਸੰਗਠਨ ਚਾਈਨਾ ਏਡ ਨੇ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਚੀਨੀ ਅਧਿਕਾਰੀਆਂ ਨੇ 5 ਸੂਬਿਆਂ ਦੇ ਨਾਲ-ਨਾਲ ਬੀਜਿੰਗ ਅਤੇ ਸ਼ੰਘਾਈ ਵਿੱਚ ਇਕੋ ਸਮੇਂ ਛਾਪੇ ਮਾਰੇ। ਚਰਚ ਦਾ ਕਹਿਣਾ ਹੈ ਕਿ ਉਸ ਦੇ ਪੂਜਾ ਅਸਥਾਨਾਂ ਨੂੰ ਸੀਲ ਕਰ ਦਿੱਤਾ ਗਿਆ, ਜਾਇਦਾਦ ਜ਼ਬਤ ਕੀਤੀ ਗਈ ਅਤੇ ਮੈਂਬਰਾਂ ਦੇ ਪਰਿਵਾਰਾਂ ਨੂੰ ਤੰਗ ਕੀਤਾ ਗਿਆ।

Loading