
ਜੈਪੁਰ, 14 ਨਵੰਬਰ:
SDM Slap Case: ਰਾਜਸਥਾਨ ਦੇ ਟੋਂਕ ਜ਼ਿਲ੍ਹੇ ਤੋਂ ਆਜ਼ਾਦ ਵਿਧਾਇਕ ਉਮੀਦਵਾਰ ਨਰੇਸ਼ ਮੀਨਾ(Naresh Meena) ਨੂੰ ਵੀਰਵਾਰ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਕਾਂਗਰਸ ਤੋਂ ਬਾਗੀ ਨਰੇਸ਼ ਮੀਨਾ ਨੇ ਐਸਡੀਐਮ ਮਾਲਪੁਰਾ ਅਮਿਤ ਚੌਧਰੀ ਨੂੰ ਕਾਲਰ ਨਾਲ ਫੜ ਲਿਆ ਅਤੇ ਥੱਪੜ ਮਾਰ ਦਿੱਤਾ। ਚੌਧਰੀ ਬੁੱਧਵਾਰ ਨੂੰ ਹੋਈਆਂ ਉਪ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਤੋਂ ਵੋਟ ਪਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਸਮਰਾਤਾ ਪਿੰਡ ਨੂੰ ਦਿਓਲੀ ਦੀ ਬਜਾਏ ਉਨਾੜਾ ਸਬ-ਡਿਵੀਜ਼ਨ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਨੇ ਪੋਲਿੰਗ ਦਾ ਬਾਈਕਾਟ ਕੀਤਾ ਸੀ। ਮੀਨਾ ਪਿੰਡ ਵਾਸੀਆਂ ਦਾ ਸਾਥ ਦੇ ਰਹੇ ਸੀ। ਇਸ ਘਟਨਾ ਕਾਰਨ ਇਲਾਕੇ ਵਿਚ ਤਣਾਅ ਪੈਦਾ ਹੋ ਗਿਆ, ਜਿਸ ਵਿਚ ਵਾਹਨਾਂ ਨੂੰ ਅੱਗ ਲਗਾਈ ਗਈ, ਪੁਲੀਸ ’ਤੇ ਪਥਰਾਅ ਕੀਤਾ ਗਿਆ ਅਤੇ ਇਸ ਦੌਰਾਨ 60 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ।