ਛੱਤੀਸਗੜ੍ਹ ’ਚ ਵਾਪਰਿਆ ਰੇਲ ਹਾਦਸਾ

In ਮੁੱਖ ਖ਼ਬਰਾਂ
November 05, 2025

ਨਵੀਂ ਦਿੱਲੀ/ਏ.ਟੀ.ਨਿਊਜ਼: ਛੱਤੀਸਗੜ੍ਹ ਦੇ ਬਿਲਾਸਪੁਰ ਸਟੇਸ਼ਨ ਨੇੜੇ ਪਿਛਲੇ ਦਿਨੀਂ ਯਾਤਰੀ ਰੇਲਗੱਡੀ ਤੇ ਮਾਲਗੱਡੀ ਵਿਚਾਲੇ ਹੋਈ ਟੱਕਰ ਵਿੱਚ ਲੋਕੋ ਪਾਇਲਟ ਸਣੇ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 20 ਹੋਰ ਜ਼ਖ਼ਮੀ ਹਨ। ਹਾਦਸਾ ਯਾਤਰੀ ਰੇਲਗੱਡੀ ਦੇ ਕਥਿਤ ਰੈੱਡ ਸਿਗਨਲ ਟੱਪਣ ਕਰਕੇ ਹੋਇਆ। ਇਹ ਹਾਦਸਾ ਮੰਗਲਵਾਰ ਸ਼ਾਮੀਂ 4 ਵਜੇ ਦੇ ਕਰੀਬ ਵਾਪਰਿਆ ਸੀ। ਯਾਤਰੀ ਰੇਲਗੱਡੀ ਗੇਵਰਾ ਤੋਂ ਬਿਲਾਸਪੁਰ ਵੱਲ ਜਾ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਯਾਤਰੀ ਰੇਲ ਗੱਡੀ ਦਾ ਇੱਕ ਡੱਬਾ ਮਾਲ ਗੱਡੀ ਦੀ ਇੱਕ ਬੋਗੀ ’ਤੇ ਚੜ੍ਹ ਗਿਆ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਅਜੇ ਵੀ ਮਲਬੇ ਵਿੱਚ ਦੋ ਤੋਂ ਤਿੰਨ ਮੁਸਾਫ਼ਰ ਫਸੇ ਹੋਣ ਦਾ ਖਦਸ਼ਾ ਹੈ।
ਬਿਲਾਸਪੁਰ ਦੇ ਕੁਲੈਕਟਰ ਸੰਜੈ ਅਗਰਵਾਲ ਨੇ ਕਿਹਾ, ‘‘ਹੁੁਣ ਤੱਕ 11 ਮੌਤਾਂ ਦੀ ਪੁਸ਼ਟੀ ਹੋਈ ਹੈ। ਦੋ ਤੋਂ ਤਿੰਨ ਵਿਅਕਤੀ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਯਤਨ ਜਾਰੀ ਹਨ।’’ ਰੇਲਵੇ ਨੇ ਪੀੜਤਾਂ ਦੇ ਵਾਰਸਾਂ ਲਈ 10-10 ਲੱਖ, ਗੰਭੀਰ ਜ਼ਖ਼ਮੀਆਂ ਲਈ 5 ਲੱਖ ਤੇ ਮਾਮੂਲੀ ਜ਼ਖ਼ਮੀਆਂ ਲੀ 1 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

Loading