ਵਾਤਾਵਰਨ ਪ੍ਰੇਮੀ ਅਤੇ ‘ਸਤਤ ਸੰਪਦਾ ਕਲਾਈਮੇਟ ਫਾਊਂਡੇਸ਼ਨ’ ਦੇ ਸੰਸਥਾਪਕ ਡਾਇਰੈਕਟਰ ਹਰਜੀਤ ਸਿੰਘ ਨੇ ਕਿਹਾ ਕਿ ਦੁਨੀਆ ਜਲਵਾਯੂ ਦੇ ਨਵੇਂ ਪੜਾਅ ਵਿੱਚ ਦਾਖ਼ਲ ਹੋ ਰਹੀ ਹੈ ਜਿੱਥੇ ਬਹੁਤ ਜ਼ਿਆਦਾ ਗਰਮੀ, ਤਬਾਹਕੁਨ ਹੜ੍ਹ ਅਤੇ ਤੇਜ਼ ਤੂਫਾਨ ਲਗਾਤਾਰ ਹੋਰ ਗੰਭੀਰ ਹੁੰਦੇ ਜਾਣਗੇ। ਸੰਯੁਕਤ ਰਾਸ਼ਟਰ ਦੀ ਜਲਵਾਯੂ ਵਿਗਿਆਨ ਏਜੰਸੀ ਆਈਪੀਸੀਸੀ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਰੱਖਣ ਲਈ ਕਾਰਬਨ ਨਿਕਾਸੀ ਨੂੰ 2025 ਤੱਕ ਬਹੁਤ ਘੱਟ ਕਰਨਾ ਹੋਵੇਗਾ ਅਤੇ 2030 ਤੱਕ 43 ਫੀਸਦ ਅਤੇ 2035 ਤੱਕ 57 ਫੀਸਦ ਤੱਕ ਘੱਟ ਕਰਨਾ ਹੋਵੇਗਾ।