ਜੇਐਮਐਮ ਦੀ ਅਗਵਾਈ ਵਾਲਾ ਗੱਠਜੋੜ ‘ਘੁਸਪੈਠੀਆ ਬੰਧਨ’ ਅਤੇ ‘ਮਾਫੀਆ ਦਾ ਗੁਲਾਮ’: ਮੋਦੀ

In ਮੁੱਖ ਖ਼ਬਰਾਂ
November 04, 2024
ਰਾਂਚੀ, 4 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਝਾਰਖੰਡ ਵਿੱਚ ਜੇਐਮਐਮ ਦੀ ਅਗਵਾਈ ਵਾਲੇ ਗੱਠਜੋੜ ’ਤੇ ਤਿੱਖਾ ਹਮਲਾ ਬੋਲਦਿਆਂ ਕਥਿਤ ਤੌਰ ’ਤੇ ਬੰਗਲਾਦੇਸ਼ੀ ਘੁਸਪੈਠੀਆਂ ਦਾ ਸਮਰਥਨ ਕਰਨ ਲਈ ਇਸ ਨੂੰ ‘ਘੁਸਪੈਠੀਆ ਬੰਧਨ’ ਕਰਾਰ ਦਿੱਤਾ ਅਤੇ “ਮਾਫੀਆ ਦਾ ਗੁਲਾਮ” ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਝਾਰਖੰਡ ਵਿੱਚ ਗੱਠਜੋੜ ਦੇ ਆਗੂਆਂ ਵੱਲੋਂ ਘੁਟਾਲੇ ਇੱਕ ਉਦਯੋਗ ਦੀ ਤਰ੍ਹਾਂ ਬਣ ਗਏ ਹਨ ਅਤੇ ਭ੍ਰਿਸ਼ਟਾਚਾਰ ਨੇ ਝਾਰਖੰਡ ਨੂੰ ਸਿਉਂਕ ਵਾਂਗ ਨਿਗਲ ਲਿਆ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਤੁਸ਼ਟੀਕਰਨ ਦੀ ਰਾਜਨੀਤੀ ਆਪਣੇ ਸਿਖਰ ’ਤੇ ਪਹੁੰਚ ਗਈ ਹੈ, ਜਿੱਥੇ ਜੇਐਮਐਮ ਦੀ ਅਗਵਾਈ ਵਾਲਾ ਗੱਠਜੋੜ ਬੰਗਲਾਦੇਸ਼ੀ ਘੁਸਪੈਠੀਆਂ ਦਾ ਸਮਰਥਨ ਕਰਨ ਵਿੱਚ ਰੁੱਝਿਆ ਹੋਇਆ ਹੈ। ਜੇ ਅਜਿਹਾ ਜਾਰੀ ਰਿਹਾ, ਤਾਂ ਝਾਰਖੰਡ ਵਿੱਚ ਕਬਾਇਲੀ ਆਬਾਦੀ ਸੁੰਗੜ ਜਾਵੇਗੀ। ਇਹ ਕਬਾਇਲੀ ਸਮਾਜ ਅਤੇ ਦੇਸ਼ ਲਈ ਖ਼ਤਰਾ ਹੈ। ਮੋਦੀ ਨੇ ਝਾਰਖੰਡ ਦੇ ਗੜ੍ਹਵਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਗੱਠਜੋੜ ਇੱਕ ‘ਘੁਸਪੈਠੀਆ ਬੰਧਨ’ ਅਤੇ ‘ਮਾਫੀਆ ਦਾ ਗੁਲਾਮ’ ਬਣ ਗਿਆ ਹੈ।

Loading