ਜੇ ਅਮਰੀਕਾ 25 ਫ਼ੀਸਦੀ ਟੈਰਿਫ਼ ਲਗਾਏਗਾ ਤਾਂ ਇਸ ਦਾ ਢੁੱਕਵਾਂ ਜਵਾਬ ਦੇਣ ਲਈ ਤਿਆਰ ਹਾਂ : ਕੈਨੇਡਾ

In ਮੁੱਖ ਖ਼ਬਰਾਂ
January 21, 2025
ਟੋਰਾਂਟੋ/ਏ.ਟੀ.ਨਿਊਜ਼: ਕੈਨੇਡੀਅਨ ਮੰਤਰੀਆਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 1 ਫ਼ਰਵਰੀ ਨੂੰ ਕੈਨੇਡਾ ਅਤੇ ਮੈਕਸੀਕੋ ’ਤੇ 25 ਫ਼ੀਸਦੀ ਟੈਰਿਫ਼ ਲਗਾਉਣ ਬਾਰੇ ਸੋਚਣ ਤੋਂ ਬਾਅਦ ਕੈਨੇਡਾ ਜਵਾਬ ਦੇਣ ਲਈ ਤਿਆਰ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਉਹ ‘‘ਟੈਰਿਫ਼ਾਂ ਨੂੰ ਰੋਕਣ ’ਤੇ ਕੰਮ ਕਰਨਾ ਜਾਰੀ ਰੱਖਣਗੇ ਪਰ ਉਹ ਬਦਲੇ ਦੀ ਕਾਰਵਾਈ ’ਤੇ ਵੀ ਕੰਮ ਕਰ ਰਹੇ ਹਨ।’’ ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਟਰੰਪ ਅਨਿਸ਼ਚਿਤ ਹੋ ਸਕਦੇ ਹਨ। “ਇਸ ਵਿੱਚੋਂ ਕੋਈ ਵੀ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ।’’ ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਇਨ੍ਹਾਂ ਵਿੱਚੋਂ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੈਨੇਡੀਅਨ ਨੇਤਾਵਾਂ ਨੇ ਪਹਿਲਾਂ ਰਾਹਤ ਜ਼ਾਹਰ ਕੀਤੀ ਸੀ ਕਿ ਟਰੰਪ ਦੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਟੈਰਿਫ਼ ਨਹੀਂ ਲਗਾਏ ਗਏ ਸਨ, ਕੈਨੇਡਾ ਦੁਨੀਆਂ ਦੇ ਸਭ ਤੋਂ ਵੱਧ ਵਪਾਰ-ਨਿਰਭਰ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਕੈਨੇਡਾ ਦੇ 75 ਫ਼ੀਸਦੀ ਨਿਰਯਾਤ ਜਿਸ ਵਿੱਚ ਆਟੋਮੋਬਾਈਲ ਅਤੇ ਪੁਰਜ਼ੇ ਸ਼ਾਮਲ ਹਨ, ਅਮਰੀਕਾ ਨੂੰ ਜਾਂਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ 36 ਅਮਰੀਕੀ ਰਾਜਾਂ ਲਈ ਹਰ ਰੋਜ਼ਾਨਾ 3.6 ਬਿਲੀਅਨ ਕੈਨੇਡੀਅਨ ਡਾਲਰ (2.7 ਬਿਲੀਅਨ ਅਮਰੀਕੀ ਡਾਲਰ) ਦੀਆਂ ਵਸਤੂਆਂ ਅਤੇ ਸੇਵਾਵਾਂ ਦਾ ਸਭ ਤੋਂ ਵੱਡਾ ਨਿਰਯਾਤ ਸਥਾਨ ਹੈ। ਟਰੰਪ ਦੇ ਇਸ ਦਾਅਵੇ ਦੇ ਬਾਵਜੂਦ ਕਿ ਅਮਰੀਕਾ ਨੂੰ ਕੈਨੇਡਾ ਦੀ ਲੋੜ ਨਹੀਂ ਹੈ, ਅਮਰੀਕਾ ਦਾ ਪ੍ਰਤੀ ਦਿਨ ਖਪਤ ਕੀਤੇ ਜਾਣ ਵਾਲੇ ਤੇਲ ਦਾ ਇੱਕ ਚੌਥਾਈ ਹਿੱਸਾ ਉੱਥੋਂ ਹੀ ਹੈ।

Loading