ਟਰੰਪ ਦੀ ਨਜ਼ਰ ਹੁਣ ਗ੍ਰੀਨਲੈਂਡ ’ਤੇ

In ਮੁੱਖ ਖ਼ਬਰਾਂ
January 12, 2026

ਵਾਸ਼ਿੰਗਟਨ/ਏ.ਟੀ.ਨਿਊਜ਼: ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ’ਤੇ ਹਮਲਾ ਕਰਕੇ ਪੂਰੀ ਦੁਨੀਆ ਨੂੰ ਅਮਰੀਕਾ ਦੀ ਤਾਕਤ ਦਿਖਾਈ ਹੈ। ਅਮਰੀਕੀ ਸੈਨਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਉਨ੍ਹਾਂ ਦੇ ਆਪਣੇ ਘਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਕੈਦ ਕਰਕੇ ਅਮਰੀਕਾ ਲੈ ਗਈ।
ਅਮਰੀਕਾ ਦੀ ਨਜ਼ਰ ਹੁਣ ਗ੍ਰੀਨਲੈਂਡ ’ਤੇ ਹੈ, ਜਿਸ ਕੋਲ ਕਈ ਅਰਬ ਟਨ ਰੇਅਰ ਅਰਥ ਖਣਿਜ ਹਨ। ਇਸ ਦੇ ਨਾਲ ਹੀ ਉੱਥੇ ਗ੍ਰੇਫਾਈਟ ਅਤੇ ਲਿਥੀਅਮ ਦੇ ਵੀ ਵਿਸ਼ਾਲ ਭੰਡਾਰ ਹਨ। ਗ੍ਰੀਨਲੈਂਡ ’ਤੇ ਕਬਜ਼ਾ ਕਰਨ ਲਈ ਟਰੰਪ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ।
ਗ੍ਰੀਨਲੈਂਡ ਖਰੀਦਣਾ ਚਾਹੁੰਦੇ ਸਨ ਡੋਨਾਲਡ ਟਰੰਪ
ਡੋਨਾਲਡ ਟਰੰਪ ਨੇ 2019 ਵਿੱਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਗ੍ਰੀਨਲੈਂਡ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਸੀ ਪਰ ਡੈਨਮਾਰਕ ਨੇ ਅਮਰੀਕੀ ਰਾਸ਼ਟਰਪਤੀ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ।
ਡੈਨਮਾਰਕ ਨੇ ਡੋਨਾਲਡ ਟਰੰਪ ਨੂੰ ਸਾਫ਼ ਤੌਰ ’ਤੇ ਕਹਿ ਦਿੱਤਾ ਸੀ ਕਿ ਆਰਕਟਿਕ ਖੇਤਰ ਵਿਕਾਊ ਨਹੀਂ ਹੈ। ਪਰ ਇਸ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਦੀਆਂ ਨਜ਼ਰਾਂ ਗ੍ਰੀਨਲੈਂਡ ਤੋਂ ਹਟੀਆਂ ਨਹੀਂ ਹਨ, ਉਹ ਅੱਜ ਵੀ ਇਸ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਗ੍ਰੀਨਲੈਂਡ ’ਚ ਕਿਹੜਾ ਖ਼ਜ਼ਾਨਾ ਛਿਪਿਆ ਹੈ?
ਗ੍ਰੀਨਲੈਂਡ ਵਿੱਚ ਕਈ ਤਰ੍ਹਾਂ ਦੇ ਰੇਅਰ ਅਰਥ ਖਣਿਜ, ਗ੍ਰੇਫਾਈਟ ਅਤੇ ਲਿਥੀਅਮ ਦੇ ਵਿਸ਼ਾਲ ਭੰਡਾਰ ਹਨ। ਇਸ ਤੋਂ ਇਲਾਵਾ, ਇਸ ਟਾਪੂ ’ਤੇ ਕੱਚੇ ਤੇਲ ਦੇ ਭੰਡਾਰ ਹੋਣ ਦਾ ਵੀ ਅਨੁਮਾਨ ਹੈ।
੍ਹ ਜੀਓਲੌਜੀਕਲ ਸਰਵੇਅ ਆਫ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਅਨੁਸਾਰ, ਆਰਕਟਿਕ ਖੇਤਰ ਦੇ ਇਸ ਟਾਪੂ ’ਤੇ 36.1 ਅਰਬ ਟਨ ਰੇਅਰ ਅਰਥ ਖਣਿਜ ਮੌਜੂਦ ਹਨ। ਗ੍ਰੀਨਲੈਂਡ ਵਿੱਚ 60 ਲੱਖ ਟਨ ਗ੍ਰੇਫਾਈਟ ਹੋਣ ਦਾ ਅਨੁਮਾਨ ਹੈ, ਜੋ ਕਿ ਦੁਨੀਆ ਵਿੱਚ ਮੌਜੂਦ ਕੁੱਲ ਗ੍ਰੇਫਾਈਟ ਦਾ ਲਗਭਗ 0.75 ਪ੍ਰਤੀਸ਼ਤ ਹੋ ਸਕਦਾ ਹੈ। ਗ੍ਰੀਨਲੈਂਡ ਵਿੱਚ 2.35 ਟਨ ਲਿਥੀਅਮ ਦਾ ਭੰਡਾਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਟਾਪੂ ’ਤੇ ਲਗਪਗ 28 ਅਰਬ ਬੈਰਲ ਕੱਚਾ ਤੇਲ ਹੋਣ ਦੀ ਵੀ ਸੰਭਾਵਨਾ ਹੈ।

Loading