ਟਰੰਪ ਦੀ ਬੈਨ ਸੂਚੀ ਵਿਚ ਪਾਕਿਸਤਾਨ ਬਾਹਰ, ਭਾਰਤ ਨਾਰਾਜ਼

In ਮੁੱਖ ਖ਼ਬਰਾਂ
June 09, 2025
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ’ਤੇ ਅਮਰੀਕਾ ’ਚ ਦਾਖਲੇ ’ਤੇ ਪਾਬੰਦੀ ਲਾਈ, ਜਿਸ ਵਿਚ ਅਫਗਾਨਿਸਤਾਨ, ਈਰਾਨ, ਮਿਆਂਮਾਰ ਸਮੇਤ ਕਈ ਦੇਸ਼ ਸ਼ਾਮਲ ਹਨ। ਪਰ ਪਾਕਿਸਤਾਨ, ਜਿਸ ’ਤੇ ਅੱਤਵਾਦ ਦਾ ਸਮਰਥਨ ਦੇ ਦੋਸ਼ ਹਨ, ਨੂੰ ਇਸ ਸੂਚੀ ’ਚੋਂ ਬਾਹਰ ਰੱਖਿਆ ਗਿਆ। ਰਣਨੀਤਕ ਮਾਹਿਰ ਬ੍ਰਹਮਾ ਚੇਲਾਨੀ ਨੇ ਇਸ ਨੂੰ ਅਮਰੀਕੀ ‘ਡੀਪ ਸਟੇਟ’ ਦੀ ਭਾਰਤ ਵਿਰੋਧੀ ਸੋਚ ਦੱਸਿਆ। ਟਰੰਪ ਨੇ ਪਾਕਿਸਤਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਨੇ ਤਾਲਿਬਾਨ ਅੱਤਵਾਦੀ ਨੂੰ ਫੜਨਵਿ’ਚ ਮਦਦ ਕੀਤੀ। ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਸਮਰਥਨ ’ਤੇ ਕਈ ਵਾਰ ਸਵਾਲ ਚੁੱਕੇ ਹਨ, ਪਰ ਟਰੰਪ ਦਾ ਇਹ ਫੈਸਲਾ ਭਾਰਤ ਲਈ ਚਿੰਤਾਜਨਕ ਹੈ।

Loading