ਟਰੰਪ ਨੇ ਸੁਪਰੀਮ ਕੋਰਟ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ

In ਅਮਰੀਕਾ
November 12, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹ 50 ਲੱਖ ਡਾਲਰ ਸਿਵਲ ਮਾਮਲੇ ’ਤੇ ਮੁੜ ਵਿਚਾਰ ਕਰੇ ਜਿਸ ਵਿੱਚ ਉਸ ਉਪਰ ਮੈਗਜ਼ੀਨ ਕਾਲਮਨਵੀਸ ਈ ਜੀਨ ਕੈਰੋਲ ਨਾਲ ਜਿਨਸੀ ਸ਼ੋਸ਼ਣ ਕਰਨ ਤੇ ਉਸ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਗਏ ਸਨ। ਪਿਛਲੇ ਸਾਲ ਸੰਘੀ ਅਪੀਲ ਕੋਰਟ ਨੇ ਟਰੰਪ ਵਿਰੁੱਧ 50 ਲੱਖ ਡਾਲਰ ਜੁਰਮਾਨਾ ਲਾਉਣ ਦੇ ਜਿਊਰੀ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿੱਤੀ ਸੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਜੱਜ ਲੇਵਿਸ ਕਪਲਾਨ ਨੇ ਜਿਊਰੀ ਨੂੰ ਕੈਰੋਲ ਸਮੇਤ 2 ਔਰਤਾਂ ਦੁਆਰਾ ਕਈ ਸਾਲ ਪਹਿਲਾਂ ਉਸ ਵਿਰੁੱਧ ਜਿਨਸੀ ਹਮਲੇ ਦੇ ਲਾਏ ਗਏ ਦੋਸ਼ਾਂ ਦੀ ਸੁਣਵਾਈ ਕਰਨ ਦੀ ਇਜਾਜ਼ਤ ਦੇਣ ਸਮਂੇ ਕਈ ਗਲਤੀਆਂ ਕੀਤੀਆਂ ਹਨ।

Loading