ਟਰੰਪ ਪ੍ਰਸ਼ਾਸਨ ਨੇ ਹੁਣ ਤੱਕ 80000 ਗ਼ੈਰ ਪਰਵਾਸੀ ਵੀਜ਼ੇ ਕੀਤੇ ਰੱਦ

In ਅਮਰੀਕਾ
November 10, 2025

ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ: ਟਰੰਪ ਪ੍ਰਸ਼ਾਸਨ 20 ਜਨਵਰੀ 2025 ਨੂੰ ਸੱਤਾ ਸੰਭਾਲਣ ਉਪਰੰਤ ਹੁਣ ਤੱਕ ਅੰਦਾਜ਼ਨ 80000 ਗ਼ੈਰ ਪਰਵਾਸੀ ਵੀਜ਼ੇ ਰੱਦ ਕਰ ਚੁੱਕਾ ਹੈ। ਇਹ ਜਾਣਕਾਰੀ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਪਰ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਉਨ੍ਹਾਂ ਵਿੱਚ
16000 ਵੀਜ਼ੇ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ, 12000 ਹਮਲੇ ਕਰਨ ਤੇ 8000 ਵੀਜ਼ੇ ਚੋਰੀ ਕਰਨ ਵਾਲਿਆਂ ਦੇ ਸ਼ਾਮਿਲ ਹਨ। ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਅਪਰਾਧਕ ਗਤੀਵਿਧੀਆਂ ਤੋਂ ਇਲਾਵਾ ਹੋਰ ਲੋਕਾਂ ਦੇ ਵੀ ਵੀਜ਼ੇ ਰੱਦ ਕੀਤੇ ਗਏ ਹਨ। ਬੁਲਾਰੇ ਨੇ ਕਿਹਾ ਹੈ ਕਿ 6000 ਤੋਂ ਵਧ ਵਿਦਿਆਰਥੀਆਂ ਦੇ ਵੀਜ਼ੇ ਮਿਆਦ ਖਤਮ ਹੋਣ ਦੇ ਬਾਵਜੂਦ ਅਮਰੀਕਾ ਵਿੱਚ
ਟਿਕੇ ਰਹਿਣ ਕਾਰਨ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੇ ਵੀਜ਼ੇ ਵੀ ਰੱਦ ਕੀਤੇ ਗਏ ਹਨ ਜਿਨ੍ਹਾਂ ਦੀਆਂ ਸੋਸ਼ਲ ਮੀਡੀਆ ੳੁੱਪਰ ਟਿੱਪਣੀਆਂ ਸਰਕਾਰ ਨੂੰ ਰਾਸ ਨਹੀਂ ਆਈਆਂ।

Loading