ਫਰਵਰੀ ਵਿੱਚ ਅਮਰੀਕੀ ਟੈਰਿਫ ਧਮਕੀਆਂ ਕਾਰਨ ਭਾਰਤੀ ਨਿਰਯਾਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਭਾਰਤ ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਬੀਤੇ ਦਿਨੀਂ 11 ਮਾਰਚ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਬਾਜ਼ਾਰ ਵਿੱਚ ਅਨਿਸ਼ਚਿਤਤਾ ਅਤੇ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਨੂੰ ਭੇਜੇ ਜਾਣ ਵਾਲੇ ਸਮਾਨ 'ਤੇ ਟੈਰਿਫ ਲਗਾਉਣ ਦੇ ਖ਼ਤਰੇ ਦੇ ਵਿਚਕਾਰ ਨੀਤੀ ਬਦਲਣ ਜਾ ਰਿਹਾ ਹੈ। ਬੀਤੇ ਮੰਗਲਵਾਰ ਦੌਰਾਨ ਸ਼ੁਰੂਆਤੀ ਕਾਰੋਬਾਰ ਵਿੱਚ ਭਾਰਤੀ ਸ਼ੇਅਰ ਬਾਜ਼ਾਰ 300 ਅੰਕ ਡਿੱਗ ਗਿਆ ਸੀ। ਹਾਲਾਂਕਿ ਬਾਅਦ ਵਿੱਚ ਸਥਿਤੀ ਠੀਕ ਹੋ ਗਈ, ਪਰ ਬੀਤੇ ਸੋਮਵਾਰ ਨੂੰ ਅਮਰੀਕੀ ਵਾਲ ਸਟਰੀਟ ਅਤੇ ਹੋਰ ਦੇਸ਼ਾਂ ਦੇ ਬਾਜ਼ਾਰ ਬੁਰੀ ਤਰ੍ਹਾਂ ਡਿੱਗ ਗਏ ਸਨ।
ਦੁਨੀਆ ਭਰ ਦੇ ਨਿਵੇਸ਼ਕਾਂ ਨੂੰ ਡਰ ਹੈ ਕਿ ਭਾਰਤ, ਕੈਨੇਡਾ, ਮੈਕਸੀਕੋ ਅਤੇ ਚੀਨ 'ਤੇ ਉਨ੍ਹਾਂ ਦੀਆਂ ਹਮਲਾਵਰ ਟੈਰਿਫ ਨੀਤੀਆਂ ਅਮਰੀਕਾ ਨੂੰ ਮੰਦੀ ਵੱਲ ਧੱਕ ਸਕਦੀਆਂ ਹਨ, ਜਿਸ ਨਾਲ ਵਿਸ਼ਵ ਵਿੱਤੀ ਬਾਜ਼ਾਰਾਂ ਵਿੱਚ ਵਿਆਪਕ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਅਮਰੀਕੀ ਬਾਜ਼ਾਰ ਵਿੱਚ ਤਕਨਾਲੋਜੀ ਸਟਾਕਾਂ ਨੂੰ ਸਭ ਤੋਂ ਵੱਧ ਝਟਕਾ ਲੱਗਾ। ਨੈਸਡੈਕ ਕੰਪੋਜ਼ਿਟ ਨੇ 2022 ਤੋਂ ਬਾਅਦ ਆਪਣਾ ਸਭ ਤੋਂ ਭੈੜਾ ਦਿਨ ਦੇਖਿਆ, 4% ਡਿੱਗ ਗਿਆ। ਟੇਸਲਾ ਦੇ ਸ਼ੇਅਰ 15.4% ਡਿੱਗ ਗਏ, ਜਦੋਂ ਕਿ ਏਆਈ ਚਿੱਪ ਐਨਵੀਡੀਆ ਦੇ ਸ਼ੇਅਰ 5% ਤੋਂ ਵੱਧ ਡਿੱਗ ਗਏ। ਮੇਟਾ, ਐਮਾਜ਼ਾਨ ਅਤੇ ਅਲਫਾਬੇਟ ਵਰਗੀਆਂ ਹੋਰ ਤਕਨੀਕੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ, "ਅਸੀਂ ਸਟਾਕ ਮਾਰਕੀਟ ਗਤੀਵਿਧੀ ਅਤੇ ਅਸਲ ਆਰਥਿਕ ਦ੍ਰਿਸ਼ਟੀਕੋਣ ਵਿੱਚ ਇੱਕ ਮਜ਼ਬੂਤ ਅੰਤਰ ਦੇਖ ਰਹੇ ਹਾਂ।" ਪਰ ਜ਼ਮੀਨੀ ਹਕੀਕਤ ਇਹ ਹੈ ਕਿ ਵਿਸ਼ਵ ਬਾਜ਼ਾਰ ਇਸ ਸਮੇਂ ਡੁੱਬ ਰਹੇ ਹਨ।
ਚੀਨ ਨੇ ਐਲਾਨ ਕੀਤਾ ਕਿ 13 ਮਹੀਨਿਆਂ ਵਿੱਚ ਪਹਿਲੀ ਵਾਰ ਫਰਵਰੀ ਵਿੱਚ ਖਪਤਕਾਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਇਸ ਕਾਰਨ ਹਾਂਗਕਾਂਗ ਦਾ ਬਾਜ਼ਾਰ 1.8% ਅਤੇ ਸ਼ੰਘਾਈ ਦਾ 0.2% ਡਿੱਗ ਗਿਆ। ਅਮਰੀਕੀ ਬਾਜ਼ਾਰ ਵਿੱਚ ਇਹ ਗਿਰਾਵਟ ਦਰਸਾਉਂਦੀ ਹੈ ਕਿ ਨਿਵੇਸ਼ਕ ਅਜੇ ਵੀ ਅਸਥਿਰਤਾ ਅਤੇ ਮੰਦੀ ਬਾਰੇ ਚਿੰਤਤ ਹਨ।
ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਦੌਰਾਨ, ਟਰੰਪ ਨੇ ਆਪਣੀਆਂ ਵਪਾਰ ਨੀਤੀਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਇੱਕ ਤਬਦੀਲੀ ਦਾ ਦੌਰ ਹੈ। ਅਸੀਂ ਅਮਰੀਕਾ ਵਿੱਚ ਪੈਸਾ ਵਾਪਸ ਲਿਆ ਰਹੇ ਹਾਂ।"
ਆਰਥਿਕ ਵਿਸ਼ਲੇਸ਼ਕ ਤੇ ਇੱਕ ਨਿਵੇਸ਼ ਪ੍ਰਬੰਧਕ, ਰਾਚੇਲ ਵਿੰਟਰ ਨੇ ਚੇਤਾਵਨੀ ਦਿੰਦੇ ਹਨ ਕਿ ਵਧਦੇ ਟੈਰਿਫ ਮਹਿੰਗਾਈ ਨੂੰ ਵਧਾ ਸਕਦੇ ਹਨ ਅਤੇ ਵਿਕਾਸ ਨੂੰ ਹੌਲੀ ਕਰ ਸਕਦੇ ਹਨ।ਟਰੰਪ ਵੱਲੋਂ ਲਗਾਏ ਜਾ ਰਹੇ ਟੈਰਿਫਾਂ ਕਾਰਣ ਮੁਦਰਾਸਫੀਤੀ ਵਧੇਗੀ,"
ਫੌਕਸ ਨਿਊਜ਼ ਨਾਲ ਗੱਲ ਕਰਦੇ ਹੋਏ, ਟਰੰਪ ਨੇ ਇਸ ਡਰ ਨੂੰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀਆਂ ਵਪਾਰ ਨੀਤੀਆਂ ਆਰਥਿਕ ਮੰਦੀ ਵੱਲ ਲੈ ਜਾ ਸਕਦੀਆਂ ਹਨ।ਉਸਨੇ ਕਿਹਾ ਕਿ ਇਹ ਇੱਕ ਤਬਦੀਲੀ ਦਾ ਦੌਰ ਹੈ ,ਕਿਉਂਕਿ ਅਸੀਂ ਜੋ ਕਰ ਰਹੇ ਹਾਂ ਉਹ ਅਮਰੀਕਾ ਦੇ ਆਰਥਿਕ ਹਿੱਤਾਂ ਲਈ ਲਾਭਦਾਇਕ ਹੈ। ਅਸੀਂ ਅਮਰੀਕਾ ਵਿੱਚ ਪੈਸਾ ਵਾਪਸ ਲਿਆ ਰਹੇ ਹਾਂ। ਇਹ ਇੱਕ ਵੱਡੀ ਗੱਲ ਹੈ।
ਵ੍ਹਾਈਟ ਹਾਊਸ ਦੇ ਬੁਲਾਰੇ ਕੁਸ਼ ਦੇਸਾਈ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਰਿਕਾਰਡ ਤੋੜ ਨੌਕਰੀਆਂ, ਤਨਖਾਹਾਂ ਅਤੇ ਨਿਵੇਸ਼ ਵਿੱਚ ਵਾਧਾ ਕੀਤਾ, ਅਤੇ ਉਹ ਦੁਬਾਰਾ ਅਜਿਹਾ ਕਰਨ ਲਈ ਤਿਆਰ ਹਨ।" ਹਾਲਾਂਕਿ, ਵਿੱਤੀ ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਾਜ਼ਾਰ ਦੀ ਪ੍ਰਤੀਕਿਰਿਆ ਵਧਦੀ ਅਨਿਸ਼ਚਿਤਤਾ ਨੂੰ ਦਰਸਾਉਂਦੀ ਹੈ।
ਟਰੰਪ ਦੀ ਟਿੱਪਣੀ ਦਾ ਨਤੀਜਾ ਇਹ ਨਿਕਲਿਆ ਕਿ ਬਾਜ਼ਾਰ ਵਿੱਚ ਵਿਕਰੀ ਵਧ ਗਈ। ਵਾਲ ਸਟਰੀਟ 'ਤੇ ਭਾਰੀ ਗਿਰਾਵਟ ਆਈ। ਟੇਸਲਾ ਦੇ ਸ਼ੇਅਰ 15.4% ਡਿੱਗ ਗਏ, ਜਦੋਂ ਕਿ ਐਨਵੀਡੀਆ ਵਰਗੀਆਂ ਵੱਡੀਆਂ ਤਕਨੀਕੀ ਫਰਮਾਂ ਦੇ ਸ਼ੇਅਰ 5% ਤੋਂ ਵੱਧ ਡਿੱਗ ਗਏ, ਮੇਟਾ, ਐਮਾਜ਼ਾਨ ਅਤੇ ਅਲਫਾਬੇਟ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਆਈ। ਏਸ਼ੀਆਈ ਬਾਜ਼ਾਰਾਂ ਬਾਰੇ ਰਿਪੋਟ ਹੈ ਕਿ ਸ਼ੁਰੂਆਤੀ ਵਪਾਰ ਵਿੱਚ ਜਾਪਾਨ ਦਾ ਨਿੱਕੇਈ 225 2.5%, ਦੱਖਣੀ ਕੋਰੀਆ ਦਾ ਕੋਸਪੀ 2.3% ਅਤੇ ਆਸਟ੍ਰੇਲੀਆ ਦਾ ਐਸਐਂਡਪੀ/ਏਐਸਐਕਸ 200 1.8% ਡਿੱਗਿਆ।
ਅਰਥਸ਼ਾਸਤਰੀ ਮੁਹੰਮਦ ਅਲ-ਏਰੀਅਨ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਸ਼ੁਰੂ ਵਿੱਚ ਟਰੰਪ ਦੀਆਂ ਡੀਰੈਗੂਲੇਸ਼ਨ ਅਤੇ ਟੈਕਸ ਕਟੌਤੀਆਂ ਦੀਆਂ ਯੋਜਨਾਵਾਂ ਬਾਰੇ ਬਹੁਤ ਉਮੀਦਾਂ ਸਨ, ਪਰ ਉਨ੍ਹਾਂ ਨੇ ਵਪਾਰ ਯੁੱਧ ਦੀ ਸੰਭਾਵਨਾ ਬਾਰੇ ਘੱਟ ਅੰਦਾਜ਼ਾ ਲਗਾਇਆ। ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ 'ਤੇ ਵਾਧੂ ਟੈਰਿਫਾਂ ਦੀ ਉਮੀਦ ਦੇ ਨਾਲ, ਨਿਵੇਸ਼ਕ ਹੋਰ ਅਸਥਿਰਤਾ ਤੋਂ ਡਰਦੇ ਹਨ। ਬੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਬਾਜ਼ਾਰ ਦੀ ਅਨਿਸ਼ਚਿਤਤਾ ਬਣੀ ਰਹਿਣ ਦੀ ਸੰਭਾਵਨਾ ਹੈ, ਅਤੇ ਵਿਸ਼ਲੇਸ਼ਕਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਆਰਥਿਕ ਉਥਲ-ਪੁਥਲ ਦਾ ਡਰ ਹੈ। ਭਾਰਤੀ ਨਿਰਯਾਤਕ ਦਬਾਅ ਹੇਠ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਰਗੇ ਵਪਾਰਕ ਭਾਈਵਾਲਾਂ ਦੁਆਰਾ ਅਪਣਾਈਆਂ ਜਾ ਰਹੀਆਂ ਹਮਲਾਵਰ ਨੀਤੀਆਂ ਕਾਰਨ ਭਾਰਤੀ ਨਿਰਯਾਤਕ ਵੱਧਦੇ ਦਬਾਅ ਹੇਠ ਹਨ। ਰਾਇਟਰਜ਼ ਏਜੰਸੀਦਾ ਕਹਿਣਾ ਹੈ ਕਿ ਭਾਰਤ ਸਰਕਾਰ ਇੱਕ ਮਹੀਨੇ ਦੇ ਅੰਦਰ ਨਿਰਯਾਤਕਾਂ ਨੂੰ ਉਤਸ਼ਾਹਿਤ ਕਰਨ ਬਾਰੇ ਫੈਸਲਾ ਲੈ ਸਕਦੀ ਹੈ। ਨਵੇਂ ਵਿੱਤੀ ਸਾਲ ਦੇ ਬਜਟ ਵਿੱਚ ਫੰਡ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ। ਹਾਲਾਂਕਿ, ਸਰਕਾਰ ਨੇ ਰਾਇਟਰਜ਼ ਨੂੰ ਕੋਈ ਅਧਿਕਾਰਤ ਟਿੱਪਣੀ ਨਹੀਂ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਵੀਰਵਾਰ ਨੂੰ ਕਿਹਾ ਸੀ ਕਿ ਅਮਰੀਕੀ ਟੈਰਿਫ ਦਾ ਪ੍ਰਭਾਵ ਭਾਰਤ 'ਤੇ ਪਵੇਗਾ। ਟਰੰਪ ਨੇ ਪਹਿਲਾਂ ਭਾਰਤ ਨੂੰ ਸਭ ਤੋਂ ਵੱਡਾ ਟੈਕਸ ਲਗਾਉਣ ਵਾਲਾ ਦੇਸ਼ ਦੱਸਿਆ ਸੀ। ਇਸੇ ਲਈ ਟਰੰਪ ਨੇ ਕਿਹਾ ਕਿ ਅਸੀਂ ਭਾਰਤ 'ਤੇ ਵੀ ਟੈਕਸ ਲਗਾਵਾਂਗੇ। ਇਸ ਤੋਂ ਬਾਅਦ, ਹਾਲਾਤ ਹੋਰ ਵੀ ਵਿਗੜ ਗਏ।
ਇੱਕ ਭਾਰਤੀ ਸਰਕਾਰੀ ਸੂਤਰ ਨੇ ਕਿਹਾ ਕਿ ਫਰਵਰੀ ਮਹੀਨੇ ਦੌਰਾਨ ਭਾਰਤੀ ਬਰਾਮਦਾਂ ਉਤੇ ਅਮਰੀਕੀ ਟੈਰਿਫ ਧਮਕੀਆਂ ਦਾ ਮਾੜਾ ਅਸਰ ਪਿਆ ਹੈ। ਭਾਰਤ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਵਿਚਕਾਰ ਬਰਾਮਦਕਾਰਾਂ ਨੂੰ ਉਤਸ਼ਾਹਿਤ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਸ ਦਾ ਫੈਸਲਾ ਇੱਕ ਮਹੀਨੇ ਦੇ ਅੰਦਰ-ਅੰਦਰ ਹੋਣ ਦੀ ਉਮੀਦ ਹੈ।
ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਵਿਸ਼ਵਵਿਆਪੀ ਵਪਾਰ ਅਨਿਸ਼ਚਿਤਤਾ ਅਤੇ ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਨੂੰ ਭੇਜੇ ਗਏ ਸ਼ਿਪਮੈਂਟਾਂ 'ਤੇ ਟੈਰਿਫ ਦੇ ਸੰਭਾਵੀ ਪ੍ਰਭਾਵ ਦੇ ਵਿਚਕਾਰ ਭਾਰਤ ਆਪਣੇ ਬਰਾਮਦਕਾਰਾਂ ਨੂੰ ਨਵੀਆਂ ਹੱਲਾਸ਼ੇਰੀਆਂ ਦੇਣ 'ਤੇ ਵਿਚਾਰ ਕਰ ਰਿਹਾ ਹੈ।
ਅਮਰੀਕਾ ਅਤੇ ਯੂਰਪੀ ਯੂਨੀਅਨ ਵਰਗੇ ਵਪਾਰਕ ਭਾਈਵਾਲਾਂ ਦੁਆਰਾ ਅਪਣਾਈਆਂ ਜਾ ਰਹੀਆਂ ਹਮਲਾਵਰ ਨੀਤੀਆਂ ਕਾਰਨ ਭਾਰਤੀ ਬਰਾਮਦਕਾਰਾਂ 'ਤੇ ਦਬਾਅ ਵਧ ਰਿਹਾ ਹੈ।
ਇੱਕ ਸਮਾਗਮ ਦੌਰਾਨ ਵੱਖਰੇ ਤੌਰ ’ਤੇ ਗੱਲ ਕਰਦਿਆਂ ਇਸ ਅਧਿਕਾਰੀ ਨੇ ਕਿਹਾ ਕਿ ਸਰਕਾਰ ਵੱਲੋਂ ਇੱਕ ਮਹੀਨੇ ਦੇ ਅੰਦਰ ਬਰਾਮਦਕਾਰਾਂ ਨੂੰ ਉਤਸ਼ਾਹਿਤ ਕਰਨ ਬਾਰੇ ਫੈਸਲਾ ਲੈਣ ਦੀ ਉਮੀਦ ਹੈ ਅਤੇ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਸਾਲ ਲਈ ਬਜਟ ਵਿੱਚ ਫੰਡ ਪਹਿਲਾਂ ਹੀ ਅਲਾਟ ਕਰ ਦਿੱਤੇ ਗਏ ਹਨ।’’
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਬੀਤੇ ਦਿਨੀਂ ਕਿਹਾ ਸੀ ਕਿ ਅਮਰੀਕੀ ਟੈਰਿਫ ਦਾ ਪ੍ਰਭਾਵ ਭਾਰਤ 'ਤੇ ਮਹਿਸੂਸ ਕੀਤਾ ਜਾਵੇਗਾ।
ਜਿੰਨੀ ਕਿਸੇ ਦੇਸ਼ ਦੀ ਦੂਜੇ ਦੇਸ਼ਾਂ ਤੋਂ ਦਰਾਮਦ ਵਧੇਗੀ, ਓਨਾ ਹੀ ਉਸ ਦੇ ਨਾਗਰਿਕਾਂ ਨੂੰ ਵਿੱਤੀ ਬੋਝ ਸਹਿਣਾ ਪਵੇਗਾ। ਭਾਰਤੀ ਰੁਪਈਏ ਦੀ ਅਮਰੀਕੀ ਡਾਲਰ ਦੇ ਮੁਕਾਬਲੇ ਕੀਮਤ ਕਈ ਵਾਰ ਆਪਣੇ ਰਿਕਾਰਡ ਹੇਠਲੇ ਪੱਧਰ ’ਤੇ ਆ ਚੁੱਕੀ ਹੈ। ਹੁਣ ਜੇ ਟਰੰਪ ਭਾਰਤ ’ਤੇ ਇਹ ਟੈਰਿਫ ਲਾਗੂ ਕਰਦੇ ਹਨ ਤਾਂ ਵੀ ਅਰਥਚਾਰੇ ਨੂੰ ਧੱਕਾ ਲੱਗ ਸਕਦਾ ਹੈ। ਇਕ ਸਰਵੇਖਣ ਮੁਤਾਬਕ ਭਾਰਤ ਦੀ ਜੀਡੀਪੀ ਦਰ ਤੀਜੀ ਤਿਮਾਹੀ ’ਚ 6.3 ਫ਼ੀਸਦ ਤੱਕ ਵਧਣ ਦੀ ਸੰਭਾਵਨਾ ਹੈ ਪਰ ਜੇ ਟੈਰਿਫ ਵਧਦਾ ਹੈ ਤਾਂ ਇਸ ਨੂੰ ਹੋਰ ਨਿਘਾਰ ਸਹਿਣਾ ਪੈ ਸਕਦਾ ਹੈ। ਦੂਜੇ ਪਾਸੇ ਦੋਵਾਂ ਦੇਸ਼ਾਂ ਦੇ ਸਬੰਧ ਕਿਨ੍ਹਾਂ ਮੁੱਦਿਆ ’ਤੇ ਖੋਟੇ ਤੇ ਖ਼ਰੇ ਹਨ, ਇਸ ਦਾ ਜਵਾਬ ਵੀ ਸਰਕਾਰ ਨੂੰ ਜਨਤਾ ਮੂਹਰੇ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਆਲਮੀ ਝਟਕੇ ਲਈ ਲੋਕ ਤਿਆਰ ਰਹਿਣ।