ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕਾਂਗਰਸ ਮੈਂਬਰ ਆਰ ਓ ਖੰਨਾ, ਜੋ ਅਮਰੀਕਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਰਣਨੀਤਿਕ ਮੁਕਾਬਲੇਬਾਜੀ ਸਬੰਧੀ ਸਦਨ ਦੀ ਸਿਲੈਕਟ ਕਮੇਟੀ ਦੇ ਮੈਂਬਰ ਹਨ, ਨੇ ਟਰੰਪ ਦੇ ਉਸ ਬਿਆਨ ਦੀ ਅਲੋਚਨਾ ਕੀਤੀ ਹੈ ਜਿਸ ਵਿੱਚ ਕਿਹਾ ਹੈ ਕਿ ਭਵਿੱਖ ਵਿੱਚ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਸਬੰਧੀ ਉਸ ਨੇ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਖੰਨਾ ਨੇ ਕਿਹਾ ਹੈ ਕਿ ਟਰੰਪ ਨੇ ਅਜਿਹਾ ਕਰਕੇ ਅਮਰੀਕਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਟਰੰਪ ਦੁਆਰਾ ਸੀ ਜਿਨਪਿੰਗ ਨਾਲ ਵਿਚਾਰ ਵਟਾਂਦਰਾ ਕਰਨਾ ਖਤਰਨਾਕ ਹੈ ਤੇ ਇਹ ਸਿੱਧੇ ਤੌਰ ’ਤੇ ਅਮਰੀਕੀ ਨੀਤੀ ਤੇ ਤਾਈਵਾਨ ਨੂੰ ਦਿੱਤੇ ਭਰੋਸੇ ਦੀ ਉਲੰਘਣਾ ਹੈ। ਖੰਨਾ ਨੇ ਕਿਹਾ ਕਿ ਟਰੰਪ ਚੀਨ ਨਾਲ ਵਪਾਰ ਸਬੰਧੀ ਗੱਲਬਾਤ ਵਿੱਚ ਤਾਈਵਾਨ ਨੂੰ ਸੌਦੇਬਾਜੀ ਚਿੱਪ ਵਜੋਂ ਵਰਤ ਰਹੇ ਹਨ। ਖੰਨਾ ਨੇ ਵਾਈਟ ਹਾਊਸ ਨੂੰ ਬੇਨਤੀ ਕੀਤੀ ਹੈ ਕਿ ਉਹ ਤਾਈਵਾਨ ਪ੍ਰਤੀ ਨੀਤੀ ਸਪਸ਼ਟ ਕਰੇ ਤੇ ਅਮਰੀਕੀ ਨੀਤੀ ਨੂੰ ਜਾਰੀ ਰੱਖਣ ਦੀ ਪੁਸ਼ਟੀ ਕਰੇ।
![]()
