ਟਰੰਪ ਵੱਲੋਂ ਭਾਰਤੀ ਚੌਲਾਂ ’ਤੇ ਟੈਰਿਫ਼ ਲਗਾਉਣ ਦੀ ਚਿਤਾਵਨੀ

In ਮੁੱਖ ਖ਼ਬਰਾਂ
December 09, 2025

ਨਿਊਯਾਰਕ/ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਟਰੰਪ ਨੇ ਭਾਰਤ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ ‘ਡੰਪ’ (ਬਹੁਤ ਘੱਟ ਕੀਮਤ ’ਤੇ ਵੇਚਣਾ) ਨਹੀਂ ਕਰਨੇ ਚਾਹੀਦੇ ਅਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ।
ਪਿਛਲੇ ਦਿਨੀਂ ਵ੍ਹਾਈਟ ਹਾਊਸ ਵਿੱਚ, ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ ਕੈਬਨਿਟ ਦੇ ਮੁੱਖ ਮੈਂਬਰਾਂ, ਖਜ਼ਾਨਾ ਸਕੱਤਰ ਅਤੇ ਖੇਤੀਬਾੜੀ ਸਕੱਤਰ ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਕੀਤਾ।
ਲੁਈਸਿਆਨਾ ਵਿੱਚ ਕੈਨੇਡੀ ਰਾਈਸ ਮਿੱਲ ਚਲਾਉਣ ਵਾਲੀ ਮੇਰਿਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਦੱਖਣੀ ਅਮਰੀਕਾ ਦੇ ਚੌਲ ਉਤਪਾਦਕ ਸੱਚਮੁੱਚ ਸੰਘਰਸ਼ ਕਰ ਰਹੇ ਹਨ, ਕਿਉਂਕਿ ਦੂਜੇ ਦੇਸ਼ ਅਮਰੀਕਾ ਵਿੱਚ ਚੌਲ ਡੰਪ ਕਰ ਰਹੇ ਹਨ।
ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਡੰਪਿੰਗ ਕਰ ਰਹੇ ਹਨ, ਤਾਂ ਕੈਨੇਡੀ ਨੇ ਜਵਾਬ ਦਿੱਤਾ: ਭਾਰਤ ਅਤੇ ਥਾਈਲੈਂਡ, ਇੱਥੋਂ ਤੱਕ ਕਿ ਚੀਨ ਵੀ ਪੋਰਟੋ ਰੀਕੋ ਵਿੱਚ ਚੌਲ ਡੰਪ ਕਰ ਰਿਹਾ ਹੈ। ਕੈਨੇਡੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਹੁਣ ਇਹ ਇੱਕ ਬਹੁਤ ਵੱਡੇ ਪੱਧਰ ’ਤੇ ਦੇਖਣ ਨੂੰ ਮਿਲ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਖਿਲਾਫ਼ ਵਿਸ਼ਵ ਵਪਾਰ ਸੰਗਠਨ ਵਿੱਚ ਇੱਕ ਕੇਸ ਵੀ ਚੱਲ ਰਿਹਾ ਹੈ।

Loading