ਟਰੰਪ ਵੱਲੋਂ ਵਿਵੇਕ ਰਾਮਾਸਵਾਮੀ ਨੂੰ ਓਹਾਈਓ ਦਾ ਗਵਰਨਰ ਬਣਾਉਣ ਦੀ ਪੁਸ਼ਟੀ

In ਅਮਰੀਕਾ
November 12, 2025

ਸੈਕਰਾਮੈਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਓਹਾਈਓ ਦਾ ਗਵਰਨਰ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ ਪਰੰਤੂ ਇਸ ਨਾਲ ਟਰੰਪ ਦੇ ਚੋਣ ਮੁਹਿੰਮਕਾਰਾਂ ‘ਮੇਕ ਅਮੈਰਿਕਾ ਗਰੇਟ ਅਗੇਨ’ ਵਿੱਚ ਗੰਭੀਰ ਮਤਭੇਦ ਪੈਦਾ ਹੋ ਗਏ ਹਨ। ਕਈਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਸਵਾਮੀ ਨੂੰ ਕਦੀ ਵੀ ਗਵਰਨਰ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਨਗੇ ਕਿਉਂਕਿ ਉਹ ਉਨ੍ਹਾਂ ਵਿਚਂੋ ਨਹੀਂ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਮੁਕੰਮਲ ਰੂਪ ਵਿੱਚ ਰਾਮਾਸਵਾਮੀ ਦੇ ਨਾਂ ਦੀ ਗਵਰਨਰ ਵਜੋਂ ਪੁਸ਼ਟੀ ਕਰਦੇ ਹਨ। ਉਹ ਇਕ ਮਹਾਨ ਗਵਰਨਰ ਸਾਬਤ ਹੋਵੇਗਾ।
ਰਾਮਾਸਵਾਮੀ ਦਾ ਪਿਛੋਕੜ ਕਾਰੋਬਾਰੀ ਹੈ , ਉਹ ਅਰਥਵਿਵਸਥਾ ਦਾ ਵਿਕਾਸ ਕਰਨਗੇ, ਟੈਕਸਾਂ ਵਿੱਚ ਕਟੌਤੀ ਕਰਨਗੇ ਤੇ ਦੂਸਰੀ ਸੋਧ ਦੀ ਰਾਖੀ ਕਰਨਗੇ। ਰਾਮਾਸਵਾਮੀ ਜੋ 20224 ਵਿੱਚ ਜੀ ਓ ਪੀ ਪ੍ਰਾਇਮਰੀ ਵਿੱਚ ਟਰੰਪ ਵਿਰੁੱਧ ਖੜੇ ਹੋਏ ਸਨ ਤੇ ਬਾਅਦ ਵਿੱਚ ਆਪਣਾ ਨਾਂਅ ਵਾਪਿਸ ਲੈ ਲਿਆ ਸੀ, ਨੇ ਪੁਸ਼ਟੀ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ। ਰਾਮਾਸਵਾਮੀ ਦੇ ਨਾਂਅ ਦੀ ਪੁਸ਼ਟੀ
ਇੱਕ ਹਫ਼ਤਾ ਪਹਿਲਾਂ ਰਿਪਬਲਕਨਾਂ ਨੂੰ ਨਿਊਜਰਸੀ, ਵਿਰਜੀਨੀਆ ਤੇ ਨਿਊਯਾਰਕ ਵਿੱਚ ਡੈਮੋਕਰੈਟਸ ਦੀ ਹੋਈ ਜਿੱਤ ਤੋਂ ਬਾਅਦ ਦਿੱਤੀ ਉਸ ਚਿਤਾਵਨੀ ਤਂੋ ਬਾਅਦ ਹੋਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪਾਰਟੀ ਲੋਕਾਂ ਤੋ ਦੂਰ ਹੋ ਰਹੀ ਹੈ। ਇਸ ਲਈ ਸੌੜੀ ਰਾਜਨੀਤੀ ਛੱਡਣੀ ਪਵੇਗੀ ਤੇ ਧਿਆਨ ਵਿਕਾਸ ਵੱਲ ਲਾਉਣਾ ਪਵੇਗਾ।

Loading