ਟੀਮ ਦਾ ਨਾਂਅ ਬਦਲ ਕੇ ਰੈੱਡਸਕਿਨਜ਼ ਨਾ ਰੱਖਿਆ ਤਾਂ ਸਟੇਡੀਅਮ ਸਮਝੌਤੇ ਨੂੰ ਰੋਕ ਦੇਵਾਂਗਾ : ਟਰੰਪ

In ਅਮਰੀਕਾ
July 22, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਕਮਾਂਡਰਜ ਨੂੰ ਕਿਹਾ ਹੈ ਕਿ ਉਹ ਆਪਣਾ ਨਾਂਅ ਬਦਲ ਕੇ ਪਹਿਲਾਂ ਵਾਲਾ ਨਾਂਅ ਰੈੱਡਸਕਿਨਜ਼ ਰੱਖ ਲੈਣ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਾਂਅ ਨਾ ਬਦਲਿਆ ਤਾਂ ਉਹ ਐਨ ਐਫ਼ ਐਲ ਟੀਮ ਨਾਲ ਕੀਤੇ ਸਟੇਡੀਅਮ ਕਰਾਰ ੳੁੱਪਰ ਰੋਕ ਲਾ ਦੇਣਗੇ। ਟਰੰਪ ਨੇ ਕਿਹਾ ਹੈ ਕਿ ਮੈਂ ਉਨ੍ਹਾਂ ਉੱਪਰ ਸ਼ਰਤ ਲਾਈ ਹੈ ਕਿ ਜੇਕਰ ਉਹ ਟੀਮ ਦਾ ਨਾਂਅ ਬਦਲ ਕੇ ਪਹਿਲਾਂ ਵਾਲਾ ਨਾਂਅ ਵਾਸ਼ਿੰਗਟਨ ਰੈੱਡਸਕਿਨਜ਼ ਨਹੀਂ ਰੱਖਦੇ ਤਾਂ ਮੈ ਵਾਸ਼ਿੰਗਟਨ ਵਿੱਚ ਸਟੇਡੀਅਮ ਬਣਾਉਣ ਦਾ ਸਮਝੌਤਾ ਨਹੀਂ ਕਰਾਂਗਾ।
ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ’ਤੇ ਲਿਖਿਆ ਹੈ ਕਿ ਟੀਮ ਅਹਿਮ ਹੈ ਤੇ ਸਮਝੌਤਾ ਹਰ ਇੱਕ ਲਈ ਅਹਿਮ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਕਮਾਂਡਰਜ
ਸੰਗਠਨ 1997 ਵਿੱਚ ਵਾਸ਼ਿੰਗਟਨ ਤੋਂ ਲੈਂਡਓਵਰ, ਮੈਰੀਲੈਂਡ ਚਲਾ ਗਿਆ ਸੀ ਪਰੰਤੂ ਡੀ ਸੀ ਦੇ ਮੇਅਰ ਮੁਰੀਲ ਬੋਵਸਰ ਤੇ ਉਸ ਦੀ ਟੀਮ ਨੇ ਅਪ੍ਰੈਲ ਵਿੱਚ ਕਮਾਂਡਰਜ ਨੂੰ ਵਾਪਿਸ ਪੁਰਾਣੇ ਰਾਬਰਟ ਐਫ਼ ਕੈਨੇਡੀ ਮੈਮੋਰੀਅਲ ਸਟੇਡੀਅਮ ਵਿੱਚ ਲਿਆਉਣ ਸਬੰਧੀ ਇੱਕ ਸਮਝੌਤੇ ਦਾ ਐਲਾਨ ਕੀਤਾ ਸੀ।
ਉਸ ਸਮੇਂ ਟਰੰਪ ਮੰਨ ਗਿਆ ਸੀ ਪਰੰਤੂ ਬਾਅਦ ਵਿੱਚ ਉਸ ਨੇ ਤਜਵੀਜ਼ ਨੂੰ ਰੋਕ ਦਿੱਤਾ ਸੀ। ਡੀ ਸੀ ਕੌਂਸਲ ਸਟੇਡੀਅਮ ਵਿਕਸਤ ਕਰਨ ਦੀ ਯੋਜਨਾ ੳੁੱਪਰ ਪਹਿਲੀ ਸੁਣਵਾਈ 29 ਜੁਲਾਈ ਨੂੰ ਕਰੇਗੀ।

Loading