ਟੈਨਿਸ ’ਚ ਜਾਨਿਕ ਸਿਨਰ ਨੇ ਜਿੱਤਿਆ ਚਾਈਨਾ ਓਪਨ ਦਾ ਖਿਤਾਬ

In ਖੇਡ ਖਿਡਾਰੀ
October 04, 2025

ਪੇਈਚਿੰਗ/ਏ.ਟੀ.ਨਿਊਜ਼:

ਇਟਲੀ ਦੇ ਟੈਨਿਸ ਖਿਡਾਰੀ ਜਾਨਿਕ ਸਿਨਰ ਨੇ ਚਾਈਨਾ ਓਪਨ ਵਿੱਚ ਅਮਰੀਕੀ ਨੌਜਵਾਨ ਲਰਨਰ ਟਿਏਨ ਨੂੰ 6-2, 6-2 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਮਗਰੋਂ ਉਹ ਸ਼ੰਘਾਈ ਮਾਸਟਰਜ਼ ਲਈ ਵੀ ਉਤਸ਼ਾਹਿਤ ਹੋਵੇਗਾ। ਇਸ ਤੋਂ ਪਹਿਲਾਂ ਸਿਨਰ ਨੇ ਐਲੈਕਸ ਡੀ ਮਿਨੌਰ ਨੂੰ 6-4, 3-6, 6-2 ਨਾਲ ਹਰਾ ਕੇ ਹਾਰਡਕੋਰਟ ’ਤੇ ਆਪਣੇ ਲਗਾਤਾਰ ਨੌਵੇਂ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਸੈਮੀਫਾਈਨਲ ਵਿੱਚ ਸੱਟ ਕਾਰਨ ਦਾਨਿਲ ਮੈਦਵੇਦੇਵ ਮੈਚ ਤੋਂ ਹਟ ਗਿਆ ਸੀ, ਜਿਸ ਮਗਰੋਂ 19 ਸਾਲਾ ਟਿਏਨ ਪਹਿਲੀ ਵਾਰ ਫਾਈਨਲ ਵਿੱਚ ਪਹੁੰਚਿਆ ਸੀ।

Loading