ਡਰੋਨ ਦੀ ਤਾਕਤ ਨੇ ਬਦਲੀ ਜੰਗ ਦੀ ਤਸਵੀਰ

ਅੱਜ ਦੀ ਦੁਨੀਆ ਵਿਚ ਜੰਗ ਦਾ ਮੋੜ ਪਲਟਣ ਵਾਲੇ ਡਰੋਨ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਨੇ। ਡਰੋਨ ਸਟੀਕ ਹਮਲਿਆਂ ਨਾਲ ਟੈਂਕ, ਜਹਾਜ਼, ਅਤੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਸਕਦੇ ਨੇ।ਡਰੋਨ ਖੁਫੀਆ ਜਾਣਕਾਰੀ ਚੋਰੀ ਕਰ ਸਕਦੇ ਨੇ। ਡਰੋਨ ਫਾਈਟਰ ਜੈੱਟ ਦੇ ਮੁਕਾਬਲੇ ਹਜ਼ਾਰ ਗੁਣਾ ਸਸਤੇ, ਪਰ ਭਾਰੀ ਨੁਕਸਾਨ ਕਰ ਸਕਦੇ ਨੇ।ਰੂਸ-ਯੂਕਰੇਨ ਜੰਗ ਵਿਚ ਜਦੋਂ ਰੂਸ ਦੀ 64 ਕਿਲੋਮੀਟਰ ਲੰਮੀ ਫੌਜੀ ਟੁਕੜੀ ਕੀਵ ਵੱਲ ਵਧੀ, ਤਾਂ ਯੂਕਰੇਨ ਦੇ ਬੇ-ਆਵਾਜ਼ ਡਰੋਨਾਂ ਨੇ ਇਨ੍ਹਾਂ ਦੀਆਂ ਟੈਂਕਾਂ-ਗੱਡੀਆਂ ਨੂੰ ਇਨਫਰਾਰੈੱਡ ਕੈਮਰਿਆਂ ਨਾਲ ਭਾਂਪ ਕੇ ਸਟੀਕ ਹਮਲੇ ਕੀਤੇ। ਇਹ ਕੈਮਰੇ ਹਨੇਰੇ ਵਿਚ ਵੀ ਕੰਮ ਕਰਦੇ ਨੇ, ਕਿਉਂਕਿ ਇਨ੍ਹਾਂ ਨੂੰ ਰੌਸ਼ਨੀ ਦੀ ਲੋੜ ਨਹੀਂ, ਸਿਰਫ ਗਰਮੀ ਦੀ ਲੋੜ ਹੈ। ਰੂਸ-ਯੂਕਰੇਨ ਜੰਗ ਵਿਚ, ਡਰੋਨਾਂ 'ਤੇ ਲੱਗੇ ਇਨਫਰਾਰੈੱਡ ਕੈਮਰਿਆਂ ਨੇ ਰੂਸੀ ਟੈਂਕਾਂ ਦੇ ਚੱਲਦੇ ਇੰਜਣਾਂ ਦੀ ਗਰਮੀ ਫੜੀ ਅਤੇ ਸਟੀਕ ਹਮਲੇ ਕੀਤੇ।ਇਹ ਜਾਨਵਰਾਂ, ਮਨੁੱਖਾਂ ਜਾਂ ਮਸ਼ੀਨਾਂ ਦੀ ਹਰਕਤ ਨੂੰ ਗਰਮੀ ਦੇ ਅਧਾਰ 'ਤੇ ਲੱਭ ਸਕਦੇ ਨੇ।ਇਹਨਾਂ ਕੈਮਰਿਆਂ ਕਾਰਣ ਰੂਸ ਦੇ ਸੁਪਨੇ ਚਕਨਾਚੂਰ ਹੋ ਗਏ। ਇਸੇ ਤਰ੍ਹਾਂ ਅਜ਼ਰਬਾਈਜਾਨ-ਆਰਮੀਨੀਆ ਜੰਗ ਵਿਚ ਵੀ ਡਰੋਨਾਂ ਨੇ ਮੈਦਾਨ ਮਾਰਿਆ।ਭਾਰਤ ਨੇ 'ਆਪ੍ਰੇਸ਼ਨ ਸੰਧੂਰ' ਨਾਲ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਸਰਹੱਦ ਪਾਰ ਕੀਤੇ ਬਿਨਾਂ ਡਰੋਨਾਂ ਨਾਲ ਢਾਹਿਆ। ਇਹ ਸਟੀਕ ਹਮਲੇ ਦੁਨੀਆ ਲਈ ਮਿਸਾਲ ਬਣੇ। ਪਰ ਪਾਕਿਸਤਾਨ ਦੇ ਸੈਂਕੜੇ ਡਰੋਨ ਹਮਲੇ ਭਾਰਤ ਅੱਗੇ ਫੇਲ ਸਾਬਤ ਹੋਏ। ਅਮਰੀਕਾ, ਚੀਨ, ਰੂਸ, ਇਜ਼ਰਾਈਲ, ਤੁਰਕੀ ਵਰਗੇ ਦੇਸ਼ ਡਰੋਨ ਦੀ ਦੌੜ ਵਿਚ ਮੋਹਰੀ ਨੇ, ਪਰ ਨਾਈਜੀਰੀਆ, ਮਿਸਰ, ਫਿਨਲੈਂਡ ਵਰਗੇ ਦੇਸ਼ ਵੀ ਇਸ ਤਕਨੀਕ ਨੂੰ ਅਪਣਾ ਰਹੇ ਨੇ।ਡਰੋਨ ਹੁਣ ਜੰਗ ਦਾ ਰੂਪ ਬਦਲ ਰਹੇ ਨੇ। ਇਹ ਨਾ ਸਿਰਫ ਹਵਾ, ਸਗੋਂ ਸਮੁੰਦਰ ਤੇ ਜ਼ਮੀਨ 'ਤੇ ਵੀ ਕਮਾਲ ਕਰਦੇ ਨੇ। ਇਹ ਸਸਤੇ, ਸਟੀਕ ਅਤੇ ਮਨੁੱਖੀ ਜਾਨਾਂ ਦਾ ਜੋਖਮ ਘਟਾਉਂਦੇ ਨੇ। ਪਰ ਇਨ੍ਹਾਂ ਦੀ ਵਰਤੋਂ ਅੱਤਵਾਦੀ ਗੁੱਟ ਵੀ ਕਰ ਰਹੇ ਨੇ, ਜੋ ਚਿੰਤਾ ਦਾ ਵਿਸ਼ਾ ਹੈ। ਮਾਹਿਰ ਮੰਨਦੇ ਨੇ ਕਿ ਅਗਲੇ ਕੁਝ ਸਾਲਾਂ ਵਿਚ ਜਿਹੜਾ ਦੇਸ਼ ਡਰੋਨ ਅਤੇ ਐਂਟੀ-ਡਰੋਨ ਤਕਨੀਕ ਵਿਚ ਅੱਗੇ ਹੋਵੇਗਾ, ਉਹੀ ਜੰਗ ਜਿੱਤੇਗਾ।ਮਾਹਿਰ ਮੰਨਦੇ ਨੇ ਕਿ 2030 ਤੱਕ ਡਰੋਨ ਜੰਗ ਦਾ ਮੁੱਖ ਹਥਿਆਰ ਹੋਣਗੇ। ਏਆਈ-ਅਧਾਰਿਤ ਆਟੋਨੋਮਸ ਡਰੋਨ ਨਿਸ਼ਾਨੇ ਖੁਦ ਚੁਣਨਗੇ। ਅੱਤਵਾਦੀ ਸੰਗਠਨਾਂ ਵਲੋਂ ਇਨ੍ਹਾਂ ਡਰੋਨਾਂ ਦੀ ਵਰਤੋਂ ਨਾਲ ਸੁਰੱਖਿਆ ਨੂੰ ਖਤਰਾ ਹੈ। ਦਾ ਨਿਊਯਾਰਕ ਟਾਈਮਜ ਅਨੁਸਾਰ ਡਰੋਨ ਨੇ ਜੰਗ ਦੀ ਰਣਨੀਤੀ ਨੂੰ ਹਮੇਸ਼ਾ ਲਈ ਬਦਲ ਦਿੱਤਾ। ਦਾ ਗਾਰਡੀਅਨ ਯੂਕੇ ਅਨੁਸਾਰ "ਸਸਤੇ ਡਰੋਨ ਅੱਤਵਾਦੀਆਂ ਲਈ ਨਵਾਂ ਜੋਖਮ ਹਨ। ਅਲ ਜਜੀਰਾ ਅਨੁਸਾਰ ਤੁਰਕੀ ਅਤੇ ਚੀਨ ਸਸਤੇ ਡਰੋਨ ਨਾਲ ਵਿਸ਼ਵ ਬਾਜ਼ਾਰ 'ਤੇ ਕਬਜ਼ਾ ਕਰ ਰਹੇ ਨੇ। ਵਿਸ਼ਵ ਦੇ ਸਭ ਤੋਂ ਵੱਡੇ ਡਰੋਨ ਵਾਲੇ ਪੰਜ ਦੇਸ਼: ਅਮਰੀਕਾ ਕੋਲ ਐਮ ਕਿਊ-9 ਰੀਪਰ, ਪ੍ਰੀਡੇਟਰ ਵਰਗੇ ਅਤਿ-ਆਧੁਨਿਕ ਡਰੋਨ ਹਨ। ਇਹ 1850 ਕਿਲੋਮੀਟਰ ਤੱਕ ਮਾਰ ਕਰ ਸਕਦੇ ਨੇ ਅਤੇ 27 ਘੰਟੇ ਹਵਾ ਵਿਚ ਰਹਿ ਸਕਦੇ ਨੇ। ਅਮਰੀਕਾ ਦੀ ਡਰੋਨ ਤਕਨੀਕ ਸਭ ਤੋਂ ਅੱਗੇ ਹੈ। ਚੀਨ ਦੇ ਸੀਐਚ-4, ਸੀਐਚ-5 ਅਤੇ ਵਿੰਗ ਲੰਨਗ ਡਰੋਨ 5000 ਕਿਲੋਮੀਟਰ ਤੱਕ ਮਾਰ ਕਰ ਸਕਦੇ ਨੇ। ਹਾਅਰੂਪ ਹੈਰੋਨ ਮਾਰਕ -2 ਵਰਗੇ ਡਰੋਨਾਂ ਨਾਲ ਇਜ਼ਰਾਈਲ ਸਟੀਕ ਸਰਜੀਕਲ ਸਟ੍ਰਾਈਕ ਵਿਚ ਮਾਹਿਰ ਹੈ। ਇਸ ਦੀ ਰੇਂਜ 1000-3000 ਕਿਲੋਮੀਟਰ ਹੈ। ਤੁਰਕੀ ਦੇ ਬੇਰੈਕਟਰ ਟੀਬੀ 2 ਵਰਗੇ ਡਰੋਨ ਨੇ ਅਜ਼ਰਬਾਈਜਾਨ-ਆਰਮੀਨੀਆ ਜੰਗ ਵਿਚ ਕਮਾਲ ਦਿਖਾਇਆ। ਇਹ 27 ਘੰਟੇ ਉੱਡ ਸਕਦਾ ਹੈ। ਰੂਸ ਦੇ ਆਰਲੇਨ-10, ਲੈਂਕਟ ਵਰਗੇ ਡਰੋਨ ਰੂਸ ਦੀ ਤਾਕਤ ਹਨ, ਪਰ ਯੂਕਰੇਨ ਜੰਗ ਵਿਚ ਇਹ ਪਛੜ ਗਏ। ਡਰੋਨ ਸ਼ਕਤੀ ਵਿਚ ਭਾਰਤ ਅਤੇ ਪਾਕਿਸਤਾਨ ਦੀ ਪੁਜੀਸ਼ਨ ਭਾਰਤ ਕੋਲ 2500-3000 ਡਰੋਨ ਹਨ, ਜਿਨ੍ਹਾਂ 'ਚ ਸਵਦੇਸ਼ੀ (ਰੁਸਤਮ-2, ਨਾਗਅਸਤਰ-1) ਅਤੇ ਵਿਦੇਸ਼ੀ (ਹਾਰੋਪ, ਐਮਕਿਊ-9 ਰੀਪਰ) ਸ਼ਾਮਲ ਨੇ। ਭਾਰਤ ਦੀ ਰੇਂਜ 200-3000 ਕਿਲੋਮੀਟਰ ਹੈ। 'ਆਪ੍ਰੇਸ਼ਨ ਸੰਧੂਰ' ਨੇ ਸਾਬਤ ਕੀਤਾ ਕਿ ਭਾਰਤ ਸਟੀਕ ਹਮਲਿਆਂ ਵਿਚ ਮਾਹਿਰ ਹੈ। ਵਿਸ਼ਵ ਵਿਚ ਭਾਰਤ ਦੀ ਪੁਜੀਸ਼ਨ 6-8ਵੀਂ ਹੈ। ਭਾਰਤ ਏਆਈI-ਅਧਾਰਿਤ ਜੀਪੀਐਸPS-ਰਹਿਤ ਡਰੋਨ ਵੀ ਬਣਾ ਰਿਹਾ ਹੈ। ਪਾਕਿਸਤਾਨ ਕੋਲ 1000-1500 ਡਰੋਨ ਹਨ, ਜਿਨ੍ਹਾਂ ਵਿਚ ਸ਼ਾਹਪਾਰ-2, ਸੀਐਚ-4, ਬੇਰੈਕਟਰ ਟੀਬੀ 2 ਸ਼ਾਮਲ ਨੇ। ਪਰ ਇਸ ਦੀ ਜ਼ਿਆਦਾਤਰ ਤਕਨੀਕ ਚੀਨ ਅਤੇ ਤੁਰਕੀ 'ਤੇ ਨਿਰਭਰ ਹੈ। ਪਾਕਿਸਤਾਨ ਦੀ ਰੇਂਜ 1000-5000 ਕਿਲੋਮੀਟਰ ਹੈ, ਪਰ ਸਟੀਕਤਾ ਵਿਚ ਭਾਰਤ ਅੱਗੇ ਹੈ। ਵਿਸ਼ਵ ਵਿਚ ਪਾਕਿਸਤਾਨ 10-12ਵੇਂ ਸਥਾਨ 'ਤੇ ਹੈ। ਵਿਸ਼ਵ ਵਿਚ ਅਜੋਕੀਆਂ ਜੰਗਾਂ 'ਚ ਡਰੋਨ ਦੀ ਵਰਤੋਂ ਰੂਸ-ਯੂਕਰੇਨ ਜੰਗ 2022ਤੋਂ ਹੁਣ ਤਕ ਯੂਕਰੇਨ ਨੇ ਬੇਰੈਕਟਰ ਟੀਬੀ 2 ਅਤੇ ਸਵਾਰਮ ਡਰੋਨ ਨਾਲ ਰੂਸੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ। ਅਜ਼ਰਬਾਈਜਾਨ-ਆਰਮੀਨੀਆ ਜੰਗ (2020) ਦੌਰਾਨ ਤੁਰਕੀ ਦੇ ਬੇਰੈਕਟਰ ਟੀਬੀ2 ਨੇ ਅਜ਼ਰਬਾਈਜਾਨ ਦੀ ਜਿੱਤ ਵਿਚ ਅਹਿਮ ਰੋਲ ਨਿਭਾਇਆ। ਸੀਰੀਆ ਜੰਗ 2011ਤੋਂ ਹੁਣ ਤਕ ਰੂਸ ਅਤੇ ਅਮਰੀਕਾ ਨੇ ਡਰੋਨ ਨਾਲ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਰਾਕ ਅਤੇ ਅਫਗਾਨਿਸਤਾਨ 2001-2021ਤਕ ਅਮਰੀਕਾ ਦੇ ਐਮ ਕਿਊ-9 ਰੀਪਰ ਨੇ ਅੱਤਵਾਦੀਆਂ ਖਿਲਾਫ ਸਟੀਕ ਹਮਲੇ ਕੀਤੇ।ਭਾਰਤ-ਪਾਕਿਸਤਾਨ 2019ਤੋਂ ਹੁਣ ਤਕ ਭਾਰਤ ਨੇ 'ਆਪ੍ਰੇਸ਼ਨ ਸੰਧੂਰ' ਵਿਚ ਅੱਤਵਾਦੀ ਟਿਕਾਣਿਆਂ ਨੂੰ ਢਾਹਿਆ।

Loading