ਡਲਾਸ ਵਿੱਚ ਕਸਟਮ ਇਨਫੋਰਸਮੈਂਟ ਕੇਂਦਰ ‘ਤੇ ਗੋਲੀਬਾਰੀ ਵਿੱਚ 1 ਕੈਦੀ ਦੀ ਮੌਤ ਤੇ 2 ਜ਼ਖਮੀ

In ਅਮਰੀਕਾ
September 27, 2025

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਲਾਸ, ਟੈਕਸਾਸ ਵਿੱਚ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ
ਕੇਂਦਰ ਉਪਰ ਇੱਕ ਸ਼ੂਟਰ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਕੈਦੀ ਦੀ ਮੌਤ ਹੋਣ ਤੇ 2 ਦੇ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ।
ਸ਼ੂਟਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਮਾਮਲੇ ਦੀ
ਗਿਣ ਮਿਥ ਕੇ ਕੀਤੀ ਗਈ ਗੋਲੀਬਾਰੀ ਵਜੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੂਟਰ ਨੇ ਨਾਲ ਲੱਗਦੀ
ਇਮਾਰਤ ਦੀ ਛੱਤ ਉਪਰੋਂ ਗੋਲੀਬਾਰੀ ਕੀਤੀ। ਐਫ ਬੀ ਆਈ ਦੇ ਮੁਖੀ ਕਾਸ਼ ਪਟੇਲ ਨੇ ਕਿਹਾ ਹੈ ਕਿ ਮੌਕੇ ਉਪਰੋਂ ਇਸ ਕਿਸਮ ਦਾ
ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਤੋਂ ਘਟਨਾ ਦਾ ਸਬੰਧ ਨਸਲੀ ਨਫਰਤੀ ਅਪਰਾਧ ਨਾਲ ਜੁੜਦਾ ਹੋਵੇ। ਮੀਡੀਆ ਰਿਪੋਰਟ
ਅਨੁਸਾਰ ਸ਼ੂਟਰ ਦੀ ਪਛਾਣ 29 ਸਾਲਾ ਜੋਸ਼ੂਆ ਜਾਹਨ ਵਜੋਂ ਹੋਈ ਹੈ ਹਾਲਾਂ ਕਿ ਅਧਿਕਾਰੀਆਂ ਨੇ ਸ਼ੱਕੀ ਦੇ ਨਾਂ ਦੀ ਪੁਸ਼ਟੀ ਨਹੀਂ
ਕੀਤੀ ਹੈ।

Loading