ਡਿਜੀਟਲ ਟੈਕਸਾਂ ਵਾਲੇ ਮੁਲਕਾਂ ’ਤੇ ਹੋਰ ਟੈਰਿਫ਼ ਲਗਾਉਣਗੇ ਟਰੰਪ

In ਅਮਰੀਕਾ
August 27, 2025

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਿਜੀਟਲ ਟੈਕਸ ਲਗਾਉਣ ਵਾਲੇ ਮੁਲਕਾਂ ਨੂੰ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇ ਇਹ ਮੁਲਕ ਅਜਿਹੇ ਕਾਨੂੰਨ ਨਹੀਂ ਹਟਾਉਂਦੇ ਹਨ ਤਾਂ ਉਨ੍ਹਾਂ ਵੱਲੋਂ ਬਰਾਮਦ ਵਸਤਾਂ ’ਤੇ ‘ਵਾਧੂ ਟੈਰਿਫ਼’ ਲਗਾਏ ਜਾਣਗੇ। ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਯੂਰਪੀ ਯੂਨੀਅਨ ਦੇ ਮੈਂਬਰਾਂ ਵੱਲੋਂ ਇਤਿਹਾਸਕ ਡਿਜੀਟਲ ਸੇਵਾਵਾਂ ਐਕਟ ਲਾਗੂ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਬਹੁਤ ਸਾਰੇ ਮੁਲਕਾਂ ਨੇ ਖਾਸ ਕਰਕੇ ਯੂਰਪ ਵਿੱਚ ਡਿਜੀਟਲ ਸੇਵਾ ਪ੍ਰੋਵਾਈਡਰਾਂ ਦੇ ਵਿਕਰੀ ਮਾਲੀਏ ’ਤੇ ਟੈਕਸ ਲਗਾਏ ਗਏ ਹਨ, ਜਿਨ੍ਹਾਂ ਵਿੱਚ ਅਲਫ਼ਾਬੇਟ ਦਾ ਗੂਗਲ, ਮੇਟਾ ਦਾ ਫ਼ੇਸਬੁੱਕ, ਐਪਲ ਅਤੇ ਐਮਾਜ਼ੋਨ ਸ਼ਾਮਲ ਹਨ।

Loading