
ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਇੱਕ ਤੇਜ ਰਫ਼ਤਾਰ ਕਾਰ ਨੇ ਚਥਮ, ਇਲੀਨੋਇਸ ਵਿੱਚ ਇੱਕ ਸਕੂਲ ਕੈਂਪ ਦੇ ਬਾਹਰ ਖੜੇ ਲੋਕਾਂ ਨੂੰ ਦਰੜ ਦਿੱਤਾ। ਪੁਲਿਸ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਘਟਨਾ ਦੁਪਹਿਰ ਬਾਅਦ 3.20 ਵਜੇ ਦੇ ਆਸ ਪਾਸ ਵਾਪਰੀ। ਮ੍ਰਿਤਕਾਂ ਵਿੱਚ ਇੱਕ 4 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਕਾਰ ਵਿੱਚ ਡਰਾਈਵਰ ਤੋਂ ਬਿਨਾਂ ਹੋਰ ਕੋਈ ਵੀ ਵਿਅਕਤੀ ਸਵਾਰ ਨਹੀਂ ਸੀ। ਪੁਲਿਸ ਅਨੁਸਾਰ ਇਸ ਘਟਨਾ ਵਿੱਚ ਡਰਾਈਵਰ ਜ਼ਖ਼ਮੀ ਨਹੀਂ ਹੋਇਆ ਹੈ ਤੇ ਉਸ ਨੂੰ ਵੀ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ।