ਦੀਆ ਵਿੱਜ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵਿੱਚ ਕਮਿਸ਼ਨਰ ਨਿਯੁਕਤ

In ਅਮਰੀਕਾ
March 10, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ: ਨਿਊਯਾਰਕ ਦੇ ਮੇਅਰ ਜ਼ੌਹਰਾਨ ਮਮਦਾਨੀ ਨੇ ਭਾਰਤੀ ਮੂਲ ਦੀ ਦਿਆ ਵਿੱਜ ਨੂੰ ਨਿਊਯਾਰਕ ਸ਼ਹਿਰ ਦੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵਿੱਚ ਕਮਿਸ਼ਨਰ ਨਿਯੁਕਤ ਕੀਤਾ ਹੈ। ਉਹ ਪਹਿਲੀ ਦੱਖਣ ਏਸ਼ੀਆ ਔਰਤ ਹੈ ਜਿਸ ਦੀ ਕਮਿਸ਼ਨਰ ਵਜੋਂ ਨਿਯੁਕਤੀ ਹੋਈ ਹੈ। ਚਾਲੀ ਸਾਲਾ ਵਿੱਜ ਕਲਾ ਖੇਤਰ ਵਿੱਚ ਸਹਿਣਯੋਗ ਲਾਗਤਾਂ ’ਤੇ ਧਿਆਨ ਕੇਂਦ੍ਰਿਤ ਕਰਨ ਸਮੇਤ ਕਲਾਕਾਰਾਂ ਤੇ ਸੱਭਿਆਚਾਰਕ ਸੰਸਥਾਵਾਂ ਦੀ ਮੱਦਦ ਕਰਨ ਸਬੰਧੀ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰੇਗੀ। ਵਿੱਜ ਨੂੰ ਇਸ ਖੇਤਰ ਵਿੱਚ ਚੰਗਾ ਤਜ਼ਰਬਾ ਹੈ। ਉਸ ਦਾ ਵਿਸ਼ਵਾਸ਼ ਹੈ ਕਿ ਕਲਾ ਆਮ ਲੋਕਾਂ ਲਈ ਹੈ ਨਾ ਕਿ ਇਹ ਕੁਝ ਲੋਕਾਂ ਤੱਕ ਸੀਮਿਤ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿੱਜ ਦੀ ਅਗਵਾਈ ਵਿੱਚ ਉਹ ਨਿਊਯਾਰਕ ਨੂੰ ਇੱਕ ਅਜਿਹਾ ਸਥਾਨ ਬਣਾਉਣ ਦੇ ਸਮਰਥ ਹੋ ਜਾਵੇਗਾ ਜਿਥੇ ਕਲਾਕਾਰ ਰਹਿ ਸਕਣਗੇ ਤੇ ਆਪਣਾ ਰਚਨਾਤਮਿਕ ਕੰਮ ਕਰ ਸਕਣਗੇ। ਵਿੱਜ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਮੇਰੇ ਵਿੱਚ ਜੋ ਵਿਸ਼ਵਾਸ਼ ਪ੍ਰਗਟਾਇਆ ਹੈ, ਉਹ ਉਸ ਉੱਪਰ ਪੂਰਾ ਉਤਰਨ ਦੀ ਕੋਸ਼ਿਸ਼ ਕਰੇਗੀ।

Loading