ਦੁਨੀਆ ਦੇ ਸਭ ਤੋਂ 10 ਸ਼ਕਤੀਸ਼ਾਲੀ ਦੇਸ਼ਾਂ ਦੀ ਨਵੀਂ ਸੂਚੀ ਵਿਚ ਅਮਰੀਕਾ ਸਭ ਤੋਂ ਉੱਪਰ, ਭਾਰਤ ਬਾਹਰ

In ਖਾਸ ਰਿਪੋਰਟ
February 03, 2025
ਭਾਰਤ ਨੂੰ ਫੋਰਬਸ ਦੀ ਦੁਨੀਆ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। 2025 ਦੀ ਇਸ ਨਵੀਂ ਸੂਚੀ ਵਿੱਚ, ਅਮਰੀਕਾ ਚੋਟੀ ਦੇ 10 ਵਿੱਚੋਂ ਸਭ ਤੋਂ ਉੱਪਰ ਹੈ। ਜਦੋਂ ਕਿ ਇਜ਼ਰਾਈਲ 10ਵੇਂ ਨੰਬਰ 'ਤੇ ਹੈ। ਫੋਰਬਸ ਖੁਦ ਦਾਅਵਾ ਕਰਦਾ ਹੈ ਕਿ ਉਹ ਰੈਂਕਿੰਗ ਜਾਰੀ ਕਰਦੇ ਸਮੇਂ ਕਈ ਮਾਪਦੰਡਾਂ 'ਤੇ ਵਿਚਾਰ ਕਰਦਾ ਹੈ, ਹਾਲਾਂਕਿ, ਭਾਰਤ ਦੇ ਰਖਿਆ ਮਾਹਿਰਾਂ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ, ਚੌਥੀ ਸਭ ਤੋਂ ਵੱਡੀ ਫੌਜੀ ਸ਼ਕਤੀ ਅਤੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਦੇਸ਼ ਭਾਰਚ ਨੂੰ ਚੋਟੀ ਦੇ 10 ਵਿੱਚੋਂ ਬਾਹਰ ਰੱਖਣ ਦਾ ਕੋਈ ਜਾਇਜ਼ ਨਹੀਂ ਜਾਪਦਾ। ਫੋਰਬਸ ਦੀ ਰਿਪੋਰਟ ਅਨੁਸਾਰ, ਇਹ ਸੂਚੀ ਯੂਐਸ ਨਿਊਜ਼ ਦੁਆਰਾ ਤਿਆਰ ਕੀਤੀ ਗਈ ਸੀ ਅਤੇ ਦਰਜਾਬੰਦੀ ਲਈ ਪੰਜ ਮੁੱਖ ਮਾਪਦੰਡ ਵਰਤੇ ਗਏ ਸਨ। ਇਹ ਸੂਚੀ ਕਿਸੇ ਵੀ ਦੇਸ਼ ਦੇ ਨੇਤਾ, ਆਰਥਿਕ ਪ੍ਰਭਾਵ, ਰਾਜਨੀਤਿਕ ਪ੍ਰਭਾਵ, ਮਜ਼ਬੂਤ ​​ਅੰਤਰਰਾਸ਼ਟਰੀ ਗੱਠਜੋੜ ਅਤੇ ਮਜ਼ਬੂਤ ​​ਫੌਜ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਪਾਵਰ ਰੈਂਕ ਅਤੇ ਦੇਸ਼ ਜੀਡੀਪੀ ਆਬਾਦੀ ਖੇਤਰ 1- ਅਮਰੀਕਾ 30.34 ਟ੍ਰਿਲੀਅਨ ਡਾਲਰ 345 ਕਰੋੜ 2. ਚੀਨ 19.53 ਟ੍ਰਿਲੀਅਨ ਡਾਲਰ 141.9 ਕਰੋੜ 3. ਰੂਸ 2.2 ਟ੍ਰਿਲੀਅਨ ਡਾਲਰ144.4 ਕਰੋੜ 4. ਯੂਨਾਈਟਿਡ ਕਿੰਗਡਮ 3.73 ਟ੍ਰਿਲੀਅਨ ਡਾਲਰ 69.1 ਕਰੋੜ 5. ਜਰਮਨੀ 4.92 ਟ੍ਰਿਲੀਅਨ ਡਾਲਰ 84.5 ਮਿਲੀਅਨ ਕਰੋੜ 6. ਦੱਖਣੀ ਕੋਰੀਆ 1.95 ਟ੍ਰਿਲੀਅਨ ਡਾਲਰ 51.7 ਕਰੋੜ ਏਸ਼ੀਆ 7. ਫਰਾਂਸ $3.28 ਟ੍ਰਿਲੀਅਨ $66.5 ਕਰੋੜ ਯੂਰਪ 8. ਜਪਾਨ 4.39 ਟ੍ਰਿਲੀਅਨ ਡਾਲਰ 123.7 ਕਰੋੜ 9. ਸਾਊਦੀ ਅਰਬ 1.14 ਟ੍ਰਿਲੀਅਨ ਡਾਲਰ 33.9 ਕਰੋੜ 1-0 ਇਜ਼ਰਾਈਲ 550.91 ਬਿਲੀਅਨ ਡਾਲਰ 93.8 ਲਖ ਇਸ ਤੋਂ ਇਲਾਵਾ, ਰੈਂਕਿੰਗ ਮਾਡਲ ਬੀਏਵੀ ਗਰੁੱਪ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਇਕ ਗਲੋਬਲ ਮਾਰਕੀਟਿੰਗ ਸੰਚਾਰ ਕੰਪਨੀ ਡਬਲਯੂਪੀਪੀ ਦੀ ਇੱਕ ਇਕਾਈ ਹੈ, । ਇਹ ਦਰਜਾਬੰਦੀ ਤਿਆਰ ਕਰਨ ਵਾਲੀ ਖੋਜ ਟੀਮ ਦੀ ਅਗਵਾਈ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਾਰਟਨ ਸਕੂਲ ਦੇ ਪ੍ਰੋਫੈਸਰ ਡੇਵਿਡ ਰੀਬਸਟਾਈਨ ਨੇ ਕੀਤੀ

Loading