
ਪਟਿਆਲਾ, 7 ਅਕਤੂਬਰ:
ਸੋਮਵਾਰ ਵੱਡੇ ਤੜਕੇ ਪਟਿਆਲਾ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਦੋ ਸਵਿਫਟ ਕਾਰਾਂ ਦੀ ਆਪਸੀ ਟੱਕਰ ਕਾਰਨ ਵਾਪਰਿਆ।
ਪੰਜਾਬ ਨੰਬਰ ਸਵਿਫਟ ਕਾਰ ਵਿੱਚ ਸਵਾਰ ਜਸਪਾਲ ਕੌਰ (55 ਸਾਲ) ਅਤੇ ਹਰਿੰਦਰ ਸਿੰਘ (38 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਬਲਕਾਰ ਸਿੰਘ ਪੁੱਤਰ ਪ੍ਰੇਮ ਸਿੰਘ, ਸੁਰਿੰਦਰ ਕੌਰ ਪੁੱਤਰੀ ਬਲਜੀਤ ਸਿੰਘ, ਹਰਭਜਨ ਸਿੰਘ ਪੁੱਤਰ ਬਲਜੀਤ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਕ ਹੋਰ ਹਰਿਆਣਾ ਨੰਬਰ ਸਵਿਫਟ ਕਾਰ ਵਿੱਚ ਸਵਾਰ ਪੂਨਮ ਅਤੇ ਪਵਨ ਕੁਮਾਰ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ ਵਿਅਕਤੀਆਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।