
ਨਵੀਂ ਦਿੱਲੀ:
ਦਿੱਲੀ ਦੀ ਇੱਕ ਅਦਾਲਤ ਨੇ ਬੀਤੇ ਮੰਗਲਵਾਰ ਨੂੰ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਤ ਇੱਕ ਕਤਲ ਕੇਸ ਵਿੱਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ ਕਥਿਤ ਹੱਤਿਆ ਦੇ ਕੇਸ ਵਿਚ ਫੈਸਲਾ ਸੁਣਾਇਆ ਸੀ। ਸ਼ਿਕਾਇਤਕਰਤਾ ਜਸਵੰਤ ਦੀ ਪਤਨੀ ਅਤੇ ਇਸਤਗਾਸਾ ਪੱਖ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।ਕਤਲ ਦੇ ਅਪਰਾਧ ਵਿੱਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਸੀ, ਜਦੋਂ ਕਿ ਘੱਟੋ-ਘੱਟ ਸਜ਼ਾ ਉਮਰ ਕੈਦ ਸੀ। ਜ਼ਿਕਰਯੋਗ ਹੈ ਕਿ ਅਦਾਲਤ ਨੇ 12 ਫਰਵਰੀ ਨੂੰ ਸੱਜਣ ਕੁਮਾਰ ਨੂੰ ਅਪਰਾਧ ਲਈ ਦੋਸ਼ੀ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਫਿਲਹਾਲ ਤਿਹਾੜ ਜੇਲ ਵਿਚ ਬੰਦ ਹੈ।
ਇਸ ਘਟਨਾ ਦੇ ਸਮੇਂ ਯਾਨਿ 1 ਨਵੰਬਰ 1984 ਨੂੰ ਗਵਾਹ ਨੰਬਰ-11 ਦੀ ਉਮਰ ਲਗਭਗ 14 ਸਾਲ ਸੀ ਅਤੇ ਉਹ 10ਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਅਤੇ ਭਰਾ ਨੂੰ ਜ਼ਿੰਦਾ ਸਾੜਨ ਦੀ ਘਟਨਾ, 14 ਸਾਲ ਦੇ ਬੱਚੇ ਦੀਆਂ ਯਾਦਾਂ ਵਿਚੋਂ ਕਦੇ ਵੀ ਮੱਧਮ ਨਹੀਂ ਪਈ ਸਕਦੀ। ਅਦਾਲਤ ਨੂੰ ਉਸ ਦੀ ਗਵਾਹੀ ਨੂੰ ਅਸਵੀਕਾਰ ਕਰਨ ਦਾ ਕੋਈ ਕਾਰਨ ਦਿਖਾਈ ਨਹੀਂ ਦਿੰਦਾ।''
ਇਹ ਫੈਸਲਾ ਰਾਊਜ਼ ਅਵੈਨਿਊ ਅਦਾਲਤ ਵਿੱਚ ਅਡੀਸ਼ਨਲ ਸੈਸ਼ਨ ਜੱਜ ਅਤੇ ਸਪੈਸ਼ਲ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਨੇ ਸੁਣਾਇਆ ਸੀ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਹਜ਼ਾਰਾਂ ਸਿੱਖਾਂ ਵਿੱਚ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰੁਨਦੀਪ ਸਿੰਘ ਦਾ ਨਾਮ ਵੀ ਸ਼ਾਮਿਲ ਸੀ।ਇਹ ਇਲਾਕਾ ਸਰਸਵਤੀ ਵਿਹਾਰ ਪੁਲਿਸ ਥਾਣੇ ਅਧੀਨ ਆਉਂਦਾ ਸੀ।ਇਸ ਹਿੰਸਾ ਦੌਰਾਨ ਸੱਜਣ ਕੁਮਾਰ 'ਤੇ ਭੀੜ ਦੀ ਅਗਵਾਈ ਕਰਨ ਦਾ ਇਲਜ਼ਾਮ ਸੀ। ਉਹ ਫਿਲਹਾਲ ਵੀ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ।
ਸੀਨੀਅਰ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ ਕਿ ਮ੍ਰਿਤਕ ਜਸਵੰਤ ਸਿੰਘ ਦੀ ਪਤਨੀ ਨੇ 1985 ਵਿੱਚ ਹੀ ਇੱਕ ਐਫੀਡੈਵਿਟ ਵਿੱਚ ਲਿਖ ਕੇ ਦਿੱਤਾ ਸੀ ਕਿ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ।ਪੀੜ੍ਹਤਾਂ ਦੇ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ ਕਿ 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰੁਨਦੀਪ ਸਿੰਘ ਨੂੰ ਪੱਛਮੀ ਦਿੱਲੀ ਵਿੱਚ ਜ਼ਿੰਦਾ ਸਾੜ ਦਿੱਤਾ ਗਿਆ ਸੀ।ਫੂਲਕਾ ਕਹਿੰਦੇ ਹਨ, ''ਦੋਵਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਜ਼ਿੰਦਾ ਸਾੜਿਆ ਗਿਆ ਸੀ। ਉਨ੍ਹਾਂ ਦੇ ਘਰ ਨੂੰ ਲੁੱਟਿਆ ਗਿਆ। ਜਸਵੰਤ ਸਿੰਘ ਦੀ ਪਤਨੀ, ਧੀ ਅਤੇ ਭਤੀਜੀਆਂ ਨੂੰ ਵੀ ਭੀੜ ਵੱਲੋਂ ਕੁੱਟਿਆ ਗਿਆ ਸੀ। ਇਸ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ।''
ਇਸ ਕੇਸ ਦੇ ਰਿਕਾਰਡ ਵਿੱਚ ਜਸਵੰਤ ਸਿੰਘ ਦੀ ਧੀ ਪੀੜ੍ਹਤ 'Y' ਹੈ ਅਤੇ ਗਵਾਹ ਨੰਬਰ 11 ਹੈ। ਰਿਕਾਰਡ ਮੁਤਾਬਕ, ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਸ਼ਾਮ ਨੂੰ ਕਰੀਬ 4-4.30 ਵਜੇ ਭੀੜ ਇੱਕ ਵਾਰ ਫਿਰ ਆਈ ਅਤੇ ਉਨ੍ਹਾਂ ਦੇ ਘਰ ਦੇ ਅੱਗੇ ਅਤੇ ਪਿਛਲੇ ਵਾਲੇ ਪਾਸੇ ਤੋਂ ਹਮਲਾ ਕੀਤਾ ਸੀ।ਉਹ ਅੱਗੇ ਕਹਿੰਦੇ ਹਨ ਕਿ ਜਿਵੇਂ ਕਿ ਉਨ੍ਹਾਂ ਨੇ ਬਾਹਰ ਹਜ਼ਾਰਾਂ ਗੁੰਡਿਆਂ ਦੀ ਭੀੜ ਵੇਖੀ ਜਿਨ੍ਹਾਂ ਕੋਲ ਇੱਟਾਂ, ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਸਨ। ਭੀੜ ਨੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕੀਤਾ ਅਤੇ ਉਸ ਦੇ ਸਿਰ 'ਤੇ ਇੱਟ ਨਾਲ ਹਮਲਾ ਕੀਤਾ ਗਿਆ।
ਮ੍ਰਿਤਕ ਦੀ ਪਤਨੀ ਨੇ ਜਸਟਿਸ ਜੇ.ਡੀ. ਜੈਨ ਅਤੇ ਜਸਟਿਸ ਡੀ.ਕੇ. ਅਗਰਵਾਲ ਦੀ ਬਣੀ ਕਮੇਟੀ ਨੂੰ 6 ਨਵੰਬਰ 1991 ਨੂੰ ਬਿਆਨ ਦਰਜ ਕਰਵਾਇਆ ਸੀ ਕਿ ਉਹਨਾਂ ਨੇ ਮੁਲਜ਼ਮ ਦੀ ਤਸਵੀਰ ਬਾਅਦ ਵਿੱਚ ਇੱਕ ਰਸਾਲੇ ਵਿੱਚ ਦੇਖੀ ਸੀ ਅਤੇ ਪਛਾਣਿਆ ਸੀ ਕਿ ਭੀੜ ਨੂੰ ਭੜਕਾਉਣਾ ਵਾਲਾ ਬੰਦਾ ਕੌਣ ਹੈ।ਸੀਨੀਅਰ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ ਕਿ ਜਸਵੰਤ ਸਿੰਘ ਦੀ ਪਤਨੀ ਨੇ 1985 ਵਿੱਚ ਹੀ ਇੱਕ ਐਫੀਡੈਵਿਟ ਵਿੱਚ ਲਿਖ ਕੇ ਦਿੱਤਾ ਸੀ ਕਿ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ ਪਰ ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ।ਐੱਚਐੱਸ ਫੂਲਕਾ ਕਹਿੰਦੇ ਹਨ, ''ਉਸ ਤੋਂ ਬਾਅਦ ਉਨ੍ਹਾਂ ਨੇ ਲੈਫਟੀਨੈਂਟ ਗਵਰਨਰ ਨੂੰ ਚਿੱਠੀਆਂ ਲਿਖੀਆਂ। ਇਸ ਸਮੇਂ ਜਸਟਿਸ ਜੈਨ ਅਤੇ ਅਗਵਾਲ ਕਮੇਟੀ ਨੇ ਸਿਫ਼ਾਰਿਸ਼ ਕੀਤੀ ਕਿ ਕੇਸ ਦਰਜ ਕੀਤਾ ਜਾਵੇ। ਜਿਸ ਤੋਂ ਮਗਰੋਂ 1991 ਵਿੱਚ ਇੱਕ ਕੇਸ ਦਰਜ ਕੀਤੀ ਗਿਆ।'' ਪਰਿਵਾਰ ਦੇ ਬਿਆਨ ਵੀ ਦਰਜ ਹੋਏ ਪਰ ਪੁਲਿਸ ਨੇ ਇਹ ਕੇਸ ਬੰਦ ਕਰ ਦਿੱਤਾ।''ਫੂਲਕਾ ਮੁਤਾਬਕ, ''ਜਦੋਂ ਸਾਲ 2014 ਵਿੱਚ ਐੱਨਡੀਏ ਦੀ ਸਰਕਾਰ ਆਈ ਤਾਂ ਅਸੀਂ ਮੰਗ ਕੀਤੀ ਕਿ ਜਿਹੜੇ ਕੇਸ ਪੁਲਿਸ ਨੇ ਬੰਦ ਕਰ ਦਿੱਤੇ ਸਨ ਅਤੇ ਅਦਾਲਤ ਵਿੱਚ ਲਿਜਾਏ ਨਹੀਂ ਗਏ, ਉਨ੍ਹਾਂ ਦੀ ਮੁੜ ਜਾਂਚ ਕੀਤੀ ਜਾਵੇ। ਸਰਕਾਰ ਨੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜੀਪੀ ਮਾਥੁਰ ਦੀ ਕਮੇਟੀ ਬਣਾਈ। ਇਸ ਕਮੇਟੀ ਨੇ ਰਿਪੋਰਟ ਦਿੱਤੀ ਕਿ ਕੇਸ ਗਲਤ ਬੰਦ ਕੀਤੇ ਗਏ ਹਨ, ਸਬੂਤ ਮੌਜੂਦ ਹਨ ਅਤੇ ਇਨ੍ਹਾਂ ਦੀ ਮੁੜ ਜਾਂਚ ਹੋਣੀ ਚਾਹੀਦੀ ਹੈ।''
ਇਸ ਤੋਂ ਬਾਅਦ ਸਾਲ 2015 ਵਿੱਚ ਸਰਕਾਰ ਨੇ ਇੱਕ ਐੱਸਆਈਟੀ ਦਾ ਗਠਨ ਕੀਤਾ, ਜਿਸ ਨੇ ਇਸ ਕੇਸ ਨੂੰ ਦੁਬਾਰਾ ਖੋਲ੍ਹਿਆ।ਫੂਲਕਾ ਕਹਿੰਦੇ ਹਨ, ''ਇਸ ਕੇਸ ਵਿੱਚ ਚਾਰਜਸ਼ੀਲ ਫਾਇਲ ਕੀਤੀ ਜਿਸ ਉੱਪਰ 12 ਫ਼ਰਵਰੀ ਨੂੰ ਫੈਸਲਾ ਆਇਆ ਅਤੇ ਸੱਜਣ ਕੁਮਾਰ ਨੂੰ ਗਵਾਹਾਂ ਦੇ ਬਿਆਨ ਦੇ ਅਧਾਰ 'ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ।''
ਐਡਵੋਕੇਟ ਫੂਲਕਾ ਮੁਤਾਬਕ, ਮ੍ਰਿਤਕਾਂ ਦੇ ਪਰਿਵਾਰ ਵਾਲੇ ਪਹਿਲਾਂ ਆਪਣੀ ਜਾਨ ਨੂੰ ਖਤਰਾ ਮੰਨ ਕੇ ਸਾਹਮਣੇ ਆਉਣ ਲਈ ਤਿਆਰ ਨਹੀਂ ਸਨ, ਪਰ ਫਿਰ ਉਹ ਅਦਾਲਤ ਅੱਗੇ ਪੇਸ਼ ਹੋ ਗਏ।ਗਵਾਹਾਂ ਦੀ ਪਛਾਣ ਗੁਪਤ ਰੱਖੀ ਗਈ।
ਇਹ ਕੇਸ 5 ਮਈ 2021 ਨੂੰ ਰਾਊਜ਼ ਅਵੈਨਿਊ ਅਦਾਲਤ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ 12 ਫਰਵਰੀ 2025 ਨੂੰ ਅਦਾਲਤ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ।ਇਸ ਕੇਸ ਦੌਰਾਨ ਪੀੜ੍ਹਤ ਗਵਾਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਮ੍ਰਿਤਕ ਜਸਵੰਤ ਸਿੰਘ ਦੀ ਪਤਨੀ, ਧੀ ਅਤੇ ਭਤੀਜੀ ਇਸ ਕੇਸ ਵਿੱਚ ਗਵਾਹ ਹਨ।ਉਨ੍ਹਾਂ ਦੇ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ, ''ਇਹ ਪਰਿਵਾਰ ਬਹੁਤ ਡਰਿਆ ਅਤੇ ਘਬਰਾਇਆ ਹੋਇਆ ਸੀ। ਉਨ੍ਹਾਂ ਨੇ ਪਹਿਲਾ ਕਿਹਾ ਸੀ ਕਿ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਪਰ ਅਦਾਲਤ ਵਿੱਚੋਂ ਖਾਸ ਆਦੇਸ਼ ਲਏ ਗਏ ਕਿ ਇਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇ। ਅਦਾਲਤ ਦੇ ਆਦੇਸ਼ਾਂ ਮਗਰੋਂ ਪਰਿਵਾਰ ਨੇ ਆ ਕੇ ਬਿਆਨ ਦਿੱਤੇ।''
ਹਾਲਾਂਕਿ ਸੱਜਣ ਕੁਮਾਰ ਨੇ ਅਦਾਲਤ ਵਿੱਚ ਬੇਗੁਨਾਹ ਹੋਣ ਦੀ ਦਲੀਲ ਦਿੱਤੀ ਸੀ ਅਤੇ ਕੋਈ ਵੀ ਜੁਰਮ ਕਰਨ ਤੋਂ ਇਨਕਾਰ ਕੀਤਾ ਸੀ।
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਦੱਸਦੇ ਹਨ, ''ਜ਼ਿਆਦਾਤਰ ਕੇਸ ਹੁਣ ਖਤਮ ਹੋ ਗਏ। ਹਲਾਂਕਿ ਇੱਕ ਹੋਰ ਕੇਸ ਸੱਜਣ ਕੁਮਾਰ ਖ਼ਿਲਾਫ ਬਾਕੀ ਹੈ। ਤਿੰਨ ਸਿੱਖਾਂ ਦੇ ਕਤਲ ਦਾ ਇੱਕ ਕੇਸ ਜਗਦੀਸ਼ ਟਾਇਟਲਰ ਖ਼ਿਲਾਫ਼ ਚੱਲ ਰਿਹਾ ਹੈ। ਟਰਾਇਲ ਕੋਰਟ ਵਿੱਚ ਤਿੰਨ ਹੋਰ ਕੇਸ ਚੱਲ ਰਹੇ ਹਨ। ਇਸ ਦੇ ਨਾਲ ਹੀ ਕੁਝ ਅਪੀਲਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹਨ।