ਦੋ ਹਫਤਿਆਂ ਲਈ ਪੈਰੋਲ ‘ਤੇ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਦੀ ਹੋਈ ਰਿਹਾਈ

In ਮੁੱਖ ਖ਼ਬਰਾਂ
April 14, 2025
ਬਾਬਾ ਬਕਾਲਾ -ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਜੱਲੂਪੁਰ ਖੈੜਾ ਨਿਵਾਸੀ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਦੋ ਹਫਤਿਆਂ ਲਈ ਪੈਰੋਲ 'ਤੇ ਰਿਹਾਈ ਮਿਲੀ ਹੈ । ਰਿਹਾਈ ਉਪਰੰਤ ਗੁਰਦੀਪ ਸਿੰਘ ਖੈੜਾ ਆਪਣੀ ਪਤਨੀ ਬੀਬੀ ਗੁਰਜੀਤ ਕੌਰ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 9 ਤੋਂ 23 ਅਪ੍ਰੈਲ ਤੱਕ ਪੈਰੋਲ ਮਿਲੀ ਹੈ, ਇਸ ਦੌਰਾਨ ਉਹ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ।

Loading