ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਸੈਲਾਨੀ ਸਥਾਨ ਮਿਰਟਲ ਬੀਚ, ਦੱਖਣੀ ਕੈਰੋਲੀਨਾ ਵਿੱਚ ਹੋਈ ਗੋਲੀਬਾਰੀ ਵਿੱਚ 1 ਵਿਅਕਤੀ ਦੇ ਮਾਰੇ ਜਾਣ ਤੇ 11 ਹੋਰਨਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਰਟਲ ਬੀਚ ਪੁਲਿਸ ਵਿਭਾਗ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੂਚਨਾ ਮਿਲਣ ’ਤੇ ਪੁਲਿਸ ਸਥਾਨਕ ਸਮੇਂ ਅਨੁਸਾਰ ਰਾਤ 11.50 ਵਜੇ ਦੇ ਆਸ ਪਾਸ ਮੌਕੇ ੳੁੱਪਰ
ਪੁੱਜੀ। ਇੱਕ ਪੁਲਿਸ ਅਫ਼ਸਰ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਇੱਕ ਵਿਅਕਤੀ ਮਾਰਿਆ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਖ਼ਮੀਆਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ। ਹੌਰੀ ਕਾਊਂਟੀ ਚੀਫ਼ ਡਿਪਟੀ ਕੋਰੋਨਰ ਟਮਾਰਾ ਵਿਲਾਰਡ ਅਨੁਸਾਰ ਮ੍ਰਿਤਕ ਦੀ ਪਛਾਣ 18 ਸਾਲਾ ਜੇਰੀਅਸ ਡੇਵਿਸ ਵਜੋਂ ਹੋਈ ਹੈ ਜੋ ਬੈਨੇਟਸਵਿਲੇ ਦਾ ਰਹਿਣ
ਵਾਲਾ ਹੈ। ਘਟਨਾ ਦੀ ਜਾਂਚ ਦੱਖਣੀ ਕੈਰੋਲੀਨਾ ਲਾਅ ਇਨਫ਼ੋਰਸਮੈਂਟ ਡਵੀਜ਼ਨ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਵੀ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ।