
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਥਮ,ਨਿਊਯਾਰਕ ਵਿੱਚ ਇਕ ਵਿਅਕਤੀ ਨੂੰ ਆਪਣੀ 9 ਸਾਲਾ ਧੀ ਦੀ
ਹੱਤਿਆ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਮਾਂਟਰੀਅਲ ਦੇ 45 ਸਾਲਾ ਲੂਸੀਆਨੋ ਫਰਾਟੋਲਿਨ ਨੇ ਰਿਪੋਰਟ ਲਿਖਵਾਈ
ਸੀ ਕਿ ਅਪਸਟੇਟ ਨਿਊਯਾਰਕ ਵਿੱਚ ਛੁੱਟੀਆਂ ਮਨਾਉਣ ਦੌਰਾਨ ਉਸ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਧੀ
ਮੇਲੀਨਾ ਫਰਾਟੋਲਿਨ ਦੀ ਲਾਸ਼ ਜੰਗਲ ਵਿੱਚੋਂ ਇੱਕ ਛੱਪੜ ਵਿਚੋਂ ਬਰਾਮਦ ਹੋਈ ਸੀ। ਨਿਊ ਯਾਰਕ ਸਟੇਟ ਪੁਲਿਸ ਕੈਪਟਨ ਰਾਬਰਟ
ਮੈਕੋਨੈਲ ਨੇ ਕਿਹਾ ਹੈ ਕਿ ਲੂਸੀਆਨੋ ਵਿਰੁੱਧ ਹੱਤਿਆ ਤੇ ਲਾਸ਼ ਖੁਰਦ ਬੁਰਦ ਕਰਨ ਦੇ ਦੋਸ਼ ਲਾਏ ਗਏ ਹਨ। ਅਦਾਲਤੀ
ਅਧਿਕਾਰੀਆਂ ਅਨੁਸਾਰ ਉਸ ਨੇ ਅਜੇ ਤੱਕ ਆਪਣਾ ਗੁਨਾਹ ਮੰਨਿਆ ਨਹੀਂ ਹੈ।