ਨਿਊਯਾਰਕ ਮੈਟਰੋ ਤੇ ਕਿੰਗਸ ਕਲੱਬ ਸੈਕਰਾਮੈਂਟੋ ਨੇ ਸਾਂਝੇ ਤੌਰ ’ਤੇ ਟਰਾਫ਼ੀ ਜਿੱਤੀ

ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕਿੰਗਸ ਸਪੋਰਟਸ ਕਲਚਰ ਕਲੱਬ ਆਫ਼ ਸੈਕਰਾਮੈਂਟੋ ਵੱਲੋਂ ਕਰਵਾਏ ਗਏ ਕਬੱਡੀ ਕੱਪ ਦੇ ਵਿੱਚ ਐਤਕਾਂ ਵੀ ਵੱਖ- ਵੱਖ ਟੀਮਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਆਲ ਓਪਨ ਦੌਰਾਨ ਬਾਬਾ ਸੰਗ ਢੇਸੀਆਂ, ਮੈਡਵੈਸਟ ਯੂ.ਐਸ.ਏ., ਹਰਖੋਵਾਲ ਸਪੋਰਟਸ ਕਲੱਬ, ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਨਿਊਯਾਰਕ ਮੈਟਰੋ, ਚੜ੍ਹਦਾ ਪੰਜਾਬ ਕਲੱਬ ਸੈਕਰਾਮੈਂਟੋ ਤੇ ਨੰਗਲ ਅੰਬੀਆਂ ਬੇ ਏਰੀਆ ਸਪੋਰਟਸ ਕਲੱਬ ਨੇ ਸ਼ਮੂਲੀਅਤ ਕੀਤੀ ਇਸ ਕਬੱਡੀ ਕੱਪ ਦੇ ਵਿੱਚ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਤੇ ਨਿਊਯਾਰਕ ਮੈਟਰੋ ਨੇ ਸਾਂਝੇ ਤੌਰ ’ਤੇ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸ ਦੌਰਾਨ ਚੜ੍ਹਦਾ ਪੰਜਾਬ ਤੇ ਬੇਅ ਏਰੀਆ ਸਾਂਝੇ ਤੌਰ ’ਤੇ ਦੂਸਰੇ ਸਥਾਨ ਤੇ ਰਹੇ । ਇਸ ਉਪਰੰਤ ਸਥਾਨਕ ਟੀਮਾਂ ਦੇ ਵਿੱਚ ਫ਼ਰਿਜਨੋ ਸਪੋਰਟਸ ਕਲੱਬ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਸੈਂਟਰ ਵੈਲੀ ਸਪੋਰਟਸ ਕਲੱਬ ਨੇ ਸ਼ਮੂਲੀਅਤ ਕੀਤੀ ਤੇ ਇਹਨਾਂ ਦੇ ਵਿੱਚੋਂ ਕਿੰਗਜ ਸਪੋਰਟਸ ਕਲੱਬ ਸੈਕਰਾਮੈਂਟੋ ਪਹਿਲੇ ਸਥਾਨ ’ਤੇ ਰਿਹਾ ਤੇ ਸੈਂਟਰਲ ਵੈਲੀ ਸਪੋਰਟਸ ਕਲੱਬ ਦੂਜੇ ਸਥਾਨ ’ਤੇ ਰਿਹਾ। ਇਸ ਕਬੱਡੀ ਕੱਪ ਦੌਰਾਨ ਸੁਲਤਾਨ ਸਮਸਪੁਰੀਆ ਨੂੰ ਬੈਸਟ ਰੇਡਰ ਦਾ ਖਿਤਾਬ ਦਿੱਤਾ ਗਿਆ ਤੇ ਮਨੀ ਮੱਲ੍ਹੀਆਂ ਨੂੰ ਬੈਸਟ ਜਾਫ਼ੀ ਦਾ ਖਿਤਾਬ ਦਿੱਤਾ ਗਿਆ। ਇਸ ਕਬੱਡੀ ਟੂਰਨਾਮੈਂਟ ਨੂੰ ਮੁੱਖ ਤੌਰ ’ਤੇ ਸਪੋਂਸਰ ਕਰਨ ਵਾਲਿਆਂ ਵਿੱਚ ਸ਼ੇਰੂ ਭਾਟੀਆ, ਜੈਸੀ ਥਾਂਦੀ ਮੈਕਸ ਏਜੰਟ ਫ਼ਾਇਨਾਂਸ਼ੀਅਲ, ਜਸਵਿੰਦਰ ਬੈਂਸ, ਬੀ. ਜੇ. ਗੀਅਰ, ਜਸਪ੍ਰੀਤ ਸਿੰਘ ਅਟਰਨੀ ਐਟ ਲਾਅ, ਐਂਟੀਲੋਪ ਬ੍ਰਦਰਜ, ਕਿੰਗ ਟਰੱਕ ਰਿਪੇਅਰ,  ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪਾਲਾ ਜਲਾਲਪੁਰੀਆ ਨੂੰ ਗੋਲਡ ਮੈਡਲ ਦੇ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਬੱਡੀ ਦੀ ਮੁੱਖ ਸਟੇਜ ਤੋਂ ਬੀਬੀ ਆਸ਼ਾ ਸ਼ਰਮਾ ਸਟੇਜ ਤੋਂ ਟੂਰਨਾਮੈਂਟ ਨੂੰ ਸੰਭਾਲਦੇ ਰਹੇ। ਟੀਮਾਂ ਦਾ ਰਿਕਾਰਡ ਗੁਰਮੇਲ ਸਿੰਘ ਦਿਓਲ ਤੇ ਖੇਡ ਦੀ ਕੁਮੈਂਟਰੀ ਇਕਬਾਲ ਗਾਲਿਬ ਨੇ ਕੀਤੀ। ਪ੍ਰਬੰਧਕੀ ਕੰਮ ਵਿੱਚ ਮੁੱਖ ਤੌਰ ’ਤੇ ਗੁਰਮੁਖ ਸੰਧੂ, ਕਿੰਦੂ ਰਮੀਦੀ, ਸੋਢੀ ਢੀਂਡਸਾ, ਗੁਰਨੇਕ ਢਿੱਲੋਂ, ਜੈਸੀ ਢਿੱਲੋਂ, ਸੁਖਵਿੰਦਰ ਧੂੜ, ਗੁਰਚਰਨ ਚੰਨੀ, ਸੀਤਲ ਸਿੰਘ ਨਿੱਜਰ, ਬੂਟਾ ਢਿੱਲਂੋ, ਬੂਟਾ ਲੋਧੀ, ਰਣਵੀਰ ਦੁਸਾਂਝ, ਹਰਨੇਕ ਸੰਧੂ, ਅਮਨਦੀਪ ਸੰਧੂ, ਜਸਵਿੰਦਰ ਸਿੰਘ ਰਾਏ, ਬਲਜੀਤ ਸਿੰਘ ਬਾਸੀ, ਜਸਕਰਨਪ੍ਰੀਤ ਸਿੰਘ, ਹਰਮੀਤ ਸਿੰਘ ਅਟਵਾਲ, ਸਤਨਾਮ ਸਿੰਘ ਸੋਕਰ, ਬੂਟਾ ਸਿੱਧੂ, ਰਵਿੰਦਰ ਜੌਹਲ, ਸਾਬੀ ਧਾਲੀਵਾਲ ਆਦਿ ਨੇ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ, ਇਸ ਦੌਰਾਨ ਪ੍ਰਬੰਧਕਾਂ ਨੇ ਇਸ ਕਬੱਡੀ ਕੱਪ ਨੂੰ ਫ਼ਿਰ 23 ਮਈ 2026 ਨੂੰ ਅਗਲੇ ਸਾਲ ਕਰਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਦਰਸ਼ਕਾਂ ਲਈ ਮੁਫ਼ਤ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਤੇ ਬੀਬੀਆਂ ਨੂੰ ਅਲੱਗ ਬੈਠਣ ਲਈ ਵਿਸ਼ੇਸ਼ ਥਾਂ ਦੀ ਸਹੂਲਤ ਦਿੱਤੀ ਗਈ ਸੀ ਇਸ ਮੌਕੇ ਸਿਕਿਉਰਿਟੀ ਦਾ ਢੁਕਵਾਂ ਪ੍ਰਬੰਧ ਵੀ ਸੀ।

Loading