ਨਿਊ ਮੈਕਸੀਕੋ ਵਿੱਚ ਹਵਾਈ ਫ਼ੌਜ ਦੇ ਅੱਡੇ ੳਪਰ ਗੋਲੀਬਾਰੀ, ਇੱਕ ਮੌਤ

In ਅਮਰੀਕਾ
March 25, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਨਿਊ ਮੈਕਸੀਕੋ ਵਿੱਚ ਅਮਰੀਕੀ ਹਵਾਈ ਫ਼ੌਜ ਦੇ ਇੱਕ ਅੱਡੇ ੳੁੱਪਰ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਤੇ ਇੱਕ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਫ਼ੌਜ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ। 49 ਵੇਂ ਵਿੰਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੋਲੀਬਾਰੀ ਉਪਰੰਤ ਦੱਖਣੀ ਨਿਊ ਮੈਕਸੀਕੋ ਵਿੱਚ ਅਲਾਮੋਗੋਰਡੋ ਨੇੜੇ ਹੋਲੋਮੈਨ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਮ੍ਰਿਤਕ ਸਰਵਿਸ ਮੈਂਬਰ ਸੀ ਤੇ ਉਹ ਗੋਲੀਬਾਰੀ ਦੌਰਾਨ ਡਿਊਟੀ ’ਤੇ ਸੀ। ਜ਼ਖ਼ਮੀ ਵਿਅਕਤੀ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Loading