ਪਾਕਿਸਤਾਨ ਵਿੱਚ ਭੀਖ ਮੰਗਣ ’ਤੇ ਪਾਬੰਦੀ

In ਮੁੱਖ ਖ਼ਬਰਾਂ
January 31, 2025
ਇਸਲਾਮਾਬਾਦ : ਵਿਦੇਸ਼ਾਂ ਤੋਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਪਾਕਿਸਤਾਨ ਭੀਖ ਮੰਗਣ ਨੂੰ ਅਪਰਾਧ ਐਲਾਨ ਦਿੱਤਾ ਗਿਆ ਹੈ। ਵਿਦੇਸ਼ਾਂ ’ਚ ਹਜ਼ਾਰਾਂ ਪਾਕਿਸਤਾਨੀ ਗ਼ੈਰ ਕਾਨੂੰਨੀ ਸਰਗਰਮੀਆਂ ਤੇ ਭੀਖ ਮੰਗਦੇ ਫੜੇ ਗਏ ਹਨ, ਜਿਸ ਕਾਰਨ ਉਸ ਨੂੰ ਆਲਮੀ ਪੱਧਰ ’ਤੇ ਸ਼ਰਮਿੰਦਗੀ ਉਠਾਉਣੀ ਪਈ ਹੈ। ਪਾਕਿਸਤਾਨ ਦੇ ਅੰਦਰੂਨੀ ਮੰਤਰਾਲੇ ਨੇ ਵੀਰਵਾਰ ਨੂੰ ਮਨੁੱਖੀ ਤਸਕਰੀ ਰੋਕਥਾਮ (ਸੋਧ) ਬਿੱਲ 2024 ਦੀ ਧਾਰਾ 3 ’ਚ ਸੰਗਠਿਤ ਭੀਖ ਮੰਗਣਾ ਸ਼ਬਦ ਜੋੜਣ ਦੇ ਮਤੇ ਦਾ ਫ਼ੈਸਲਾ ਕੀਤਾ ਹੈ। ਭੀਖ ਮੰਗਦੇ ਹੋਏ ਫੜੇ ਗਏ ਪਾਕਿਸਤਾਨੀ ਨਾਗਰਿਕਾਂ ਦੇ ਵਧਦੇ ਮਾਮਲਿਆਂ ਬਾਰੇ ਵਿਸ਼ੇਸ਼ ਤੌਰ ’ਤੇ ਖਾੜੀ ਸਹਿਯੋਗ ਪ੍ਰੀਸ਼ਦ (ਜੀਸੀਸੀ), ਇਰਾਕ ਤੇ ਮਲੇਸ਼ੀਆ ਵੱਲੋਂ ਕਈ ਸ਼ਿਕਾਇਤਾਂ ਮਿਲੀਆਂ ਹਨ। ਪਾਕਿਸਤਾਨ ਦੇ ਸਫ਼ਾਰਤੀ ਮਿਸ਼ਨਾਂ ਨੇ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਹੈ ਕਿਉਂਕਿ ਹਜ, ਉਮਰਾ ਤੇ ਹੋਰ ਯਾਤਰਾਵਾਂ ਲਈ ਇਨ੍ਹਾਂ ਦੇਸ਼ਾਂ ’ਚ ਜਾਣ ਵਾਲੇ ਹਜ਼ਾਰਾਂ ਪਾਕਿਸਤਾਨੀ ਭੀਖ ਮੰਗਣ ਤੇ ਹੋਰ ਅਪਰਾਧਕ ਸਰਗਰਮੀਾਂ ’ਚ ਸ਼ਾਮਿਲ ਮਿਲੇ ਹਨ।

Loading