
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੀ ਪੁੱਤ ਦੀ ਯਾਦ ਵਿੱਚ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਆਪਣੇ ਨਾਲ ਛੋਟੇ ਸਿੱਧੂ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵੇਂ ਪਿਓ-ਪੁੱਤ ਇਕੋ ਰੰਗ ਦੀ ਦਸਤਾਰ ਸਜਾਏ ਨਜ਼ਰ ਆ ਰਹੇ ਹਨ।
ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਬਲਕੌਰ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ, ਮੇਰੇ ਵਿੱਚ ਬੇਹੱਦ ਬਦਲਾਅ ਆਇਆ, 3 ਸਾਲਾਂ ਵਿੱਚ ਮੈਂ ਮੇਰੇ ਤੇ ਮੇਰੇ ਪਰਿਵਾਰ ਦੇ ਕੁਝ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਉਨ੍ਹਾਂ ਨੂੰ ਖ਼ਿਲਾਫ਼ ਦੇਖਿਆ, ਇੱਕ ਵਾਰ ਨਹੀਂ ਹਰ ਵਾਰ ਹੀ ਚਿਹਰਾ ਹੈਰਾਨ ਹੋਇਆ, ਜਦੋਂ ਵੀ ਮੇਰਾ ਕੋਈ ਖ਼ਾਸ ਬੇਨਕਾਬ ਹੋਇਆ। ਮੇਰੇ ਨਰਮ ਸੁਭਾਅ ਵਿੱਚ ਕਠੋਰਤਾ ਆਈ, ਮੇਰੀ ਸਹਿਜਤਾ ਵਿੱਚ, ਪਰਖ ਆ ਗਈ ਤੇ ਮੈਂ ਬਦਲ ਗਿਆ ਅਤੇ ਬਦਲਣਾ ਜਾਇਜ਼ ਵੀ ਸੀ, ਕਿਉਂਕਿ ਹਰ ਵਾਰ ਜਦੋਂ ਵੀ ਨਰਮ ਦਿਲੀ ਵਰਤੀ ਤਾਂ ਮੇਰੇ ਸਾਹਮਣੇ ਮੇਰੇ ਕਾਲੇ ਦਿਨਾਂ ਦਾ ਕੌੜਾ ਸੱਚ ਮੁਹਰੇ ਆ ਜਾਂਦਾ ਸੀ, ਅਤੇ ਉਹ ਚੀਕ ਚੀਕ ਕਹਿੰਦਾ ਸੀ ਕਿ ਨਹੀਂ! ਹੁਣ ਤੂੰ ਪਹਿਲਾਂ ਜਿਆ ਨਹੀਂ ਰਹਿ ਸਕਦਾ……ਸ਼ੁੱਭ ਮੈਂ ਹੁਣ ਜ਼ਿਆਦਾ ਨਹੀਂ ਬੋਲਦਾ ਜ਼ਿਆਦਾ ਨਹੀਂ ਹੱਸਦਾ ਇੱਕਲਾ ਤੁਰਨਾ ਜਾਂ ਇਕਲੇ ਹੀ ਸੋਚਣਾ ਮੈਨੂੰ ਚੰਗਾ ਲੱਗਦਾ ਏ ਪਰ ਅੱਜ ਇਹ ਗੱਲਾਂ ਕਰਨ ਨੂੰ ਜੀ ਕੀਤਾ, ਕਿਉਂਕਿ ਤੇਰੇ ਮਗਰੋਂ ਹੁਣ ਵੀ ਜੀ ਜਿਹਾ ਨਹੀਂ ਲੱਗ ਰਿਹਾ। ਤੇਰੀਆਂ ਯਾਦਾਂ ਦੇ ਖਿਆਲਾਂ ਵਿੱਚ ਤੇਰਾ ਬਾਪੂ।