ਪੈਂਟਾਗਨ ਦਾ ਨਾਂ ‘ਜੰਗ ਦਾ ਵਿਭਾਗ’ ਰੱਖਿਆ ਜਾਵੇਗਾ, ਟਰੰਪ ਛੇਤੀ ਕਰਨਗੇ ਆਦੇਸ਼ ਜਾਰੀ

In ਅਮਰੀਕਾ
September 06, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਂਟਾਗਨ ਦਾ ਨਾਂ ‘ਡਿਪਾਰਟਮੈਂਟ ਆਫ਼ ਵਾਰ’ ਰੱਖਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਸਬੰਧੀ ਉਹ ਛੇਤੀ ਆਦੇਸ਼ ਜਾਰੀ ਕਰਨਗੇ। ਪੈਂਟਾਗਨ ਦਾ ਨਾਂ ਡਿਪਾਰਟਮੈਂਟ ਆਫ਼ ਵਾਰ 1947 ਵਿੱਚ ਰੱਖਣ ਦਾ ਫ਼ੈਸਲਾ ਹੋਇਆ ਸੀ ਪਰੰਤੂ ਕੈਬਨਿਟ ਦੇ ਪੁਨਰਗਠਨ ਕਾਰਨ ਇਸ ਨੂੰ ਰੋਕ ਲਿਆ ਗਿਆ ਸੀ। ਨਾਂ ਬਦਲਣ ਦੀ ਪੁਸ਼ਟੀ ਕਰਦਿਆਂ ਵਾਇਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਅਗਲੇ ਕੁੱਝ ਘੰਟਿਆਂ ਦੌਰਾਨ ਰਾਸ਼ਟਰਪਤੀ ਇਸ ਸਬੰਧੀ ਕਾਰਜਕਾਰੀ ਆਦੇਸ਼ ਉੱਪਰ ਦਸਤਖਤ ਕਰ ਸਕਦੇ ਹਨ। ਟਰੰਪ ਨੇ ਪਿਛਲੇ ਮਹੀਨੇ ਦੇ ਆਖਿਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰੱਖਿਆ ਵਿਭਾਗ ਦਾ ਨਾਂ ਬਦਲਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਨਾਲ ਇੱਕ ਨਵਾਂ ਜੋਸ਼ ਪੈਦਾ ਹੋਵੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਯੁੱਧ ਪਹਿਲਾ ਤੇ ਦੂਜਾ ਜਿੱਤਿਆ ਹੈ। ਅਸੀ ਹਰ ਚੀਜ਼ ਜਿੱਤੀ ਹੈ। ਇਸ ਲਈ ਡਿਪਾਰਟਮੈਂਟ ਆਫ਼ ਵਾਰ ਨਾਂ ਬਹੁਤ ਹੀ ਪ੍ਰਸੰਗਿਕ ਹੋਵਗਾ। ਮੀਡੀਆ ਨੂੰ ਵਾਇਟ ਹਾਊਸ ਤੋਂ ਆਦੇਸ਼ਾਂ ਦਾ ਵੇਰਵਾ ਜੋ ਪ੍ਰਾਪਤ ਹੋਇਆ ਹੈ, ਉਸ ਅਨੁਸਾਰ ਰੱਖਿਆ ਵਿਭਾਗ ਦਾ ਦੂਸਰਾ ਨਾਂ ਜੰਗ ਦਾ ਵਿਭਾਗ ਹੋਵੇਗਾ।

Loading