ਪ੍ਰਵਾਸੀ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਦੇ ਮਾਮਲੇ ਵਿੱਚ ਜੱਜ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ, ਦਰਖ਼ਾਸਤ ਦਾਇਰ

In ਅਮਰੀਕਾ
May 17, 2025
ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਮਿਲਵੌਕੀ ਕਾਊਂਟੀ ਸਰਕਟ ਜੱਜ ਹਨਾਹ ਡੂਗਨ ਨੇ ਦਾਇਰ ਦਰਖਾਸਤ ਵਿੱਚ ਕਿਹਾ ਹੈ ਕਿ ਉਹ ਦੋਸ਼ੀ ਨਹੀਂ ਹੈ। ਸੰਘੀ ਦੋਸ਼ਾਂ ਅਨੁਸਾਰ ਜੱਜ ਨੇ ਇੱਕ ਗ਼ੈਰ ਕਾਨੂੰਨੀ ਪ੍ਰਵਾਸੀ ਦੀ ਇਮੀਗ੍ਰੇਸ਼ਨ ਏਜੰਟਾਂ ਦੀ ਗ੍ਰਿਫ਼ਤਾਰੀ ਤੋਂ ਬਚਣ ਵਿੱਚ ਮਦਦ ਕੀਤੀ। ਡਾਊਨ ਟਾਊਨ ਮਿਲਵੌਕੀ ਵਿੱਚ ਸੁਣਵਾਈ ਮੌਕੇ ਅਦਾਲਤ ਦੇ ਬਾਹਰ ਲੋਕਾਂ ਨੇ ਜੱਜ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਸੁਣਵਾਈ ਕੇਵਲ 5 ਮਿੰਟ ਤੋਂ ਵੀ ਘੱਟ ਸਮਂੇ ਵਿੱਚ ਮੁਕੰਮਲ ਹੋ ਗਈ। ਡੂਗਨ ਦੇ ਪ੍ਰਮੁੱਖ ਵਕੀਲ ਸਾਬਕਾ ਯੂ. ਐਸ.ਅਟਾਰਨੀ ਸਟੀਵ ਬਿਸਕੂਪਿਕ ਨੇ ਉਸ ਦੀ ਤਰਫ਼ੋਂ ਦਰਖ਼ਾਸਤ ਦਾਇਰ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਨਿਰਦੋਸ਼ ਹੈ। ਬਕਾਇਦਾ ਮੁਕੱਦਮੇ ਦੀ ਸ਼ੁਰੂਆਤ 21 ਜੁਲਾਈ ਤੋਂ ਹੋਵੇਗੀ। ਯੂ. ਐਸ. ਡਿਸਟ੍ਰਿਕਟ ਜੱਜ ਲਿਨ ਐਡਲਮੈਨ ਮਾਮਲੇ ਦੀ ਸੁਣਵਾਈ ਕਰਨਗੇ ਹਾਲਾਂਕਿ ਹੋਰ ਜੱਜ ਵੀ ਉਨ੍ਹਾਂ ਦੀ ਮਦਦ ਕਰਨਗੇ।

Loading