ਪੰਜਾਬੀ ਮਾਂ ਬੋਲੀ ਸਾਰੀਆਂ ਭਾਸ਼ਾਵਾਂ ਵਿਚੋਂ ਅਦੁੱਤੀ ਬੋਲੀ ਹੈ, ਉਹ ਇੱਕ ਅਣਮੁੱਲੀ ਕੀਮਤੀ ਦਾਤ ਹੈ, ਕਿਉਂਕਿ ਇਹ ਸਾਡੇ ਗੁਰੂਆਂ ਪੀਰਾਂ ਦੇ ਮੁੱਖ 'ਚੋਂ ਉਚਰੀ ਬੋਲੀ ਹੈ। ਇਹ ਬੋਲਣ ਵਿੱਚ ਸੌਖੀ ਤੇ ਮਾਖਿਓ ਮਿੱਠੀ ਬੋਲੀ ਹੈ। ਇਹ ਸਾਡੇ ਸਭਿਆਚਾਰ ਵਿਰਸੇ ਨੂੰ ਜਿੰਦਾ ਰੱਖਣ ਤੇ ਸਮਾਜਿਕ ਰਿਸ਼ਤਿਆਂ ਨੂੰ ਇੱਕ ਮਾਲਾ ਵਿੱਚ ਪਰੋਕੇ ਪੀੜੀ ਦਰ ਪੀੜੀ ਚੰਗੀਆਂ ਕਦਰਾਂ ਕੀਮਤਾਂ ਪ੍ਰਦਾਨ ਕਰਦੀ ਹੈ।
ਕੀ ਸਾਨੂੰ ਪਤਾ ਹੈ ਕਿ ਪੰਜਾਬੀ ਬੋਲੀ ਕਿਵੇਂ ਬਣੀ, ਇਹ ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ ਹੈ। ਕੀ ਪੰਜਾਬੀ ਨੂੰ ਕਿਸੇ ਭਾਸ਼ਾ ਤੋਂ ਕੋਈ ਖ਼ਤਰਾ ਹੋ ਸਕਦਾ ਹੈ।ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ਪਲ਼ੀ ਇਹ ਪੰਜਾਬੀ ਮਾਂ ਬੋਲੀ ਦੀ ਹਾਲਤ ਇੰਨੀ ਕੁ ਤਰਸਯੋਗ ਬਣ ਗਈ ਹੈ ਕਿ ਕਈ ਵਾਰ ਸਾਨੂੰ ਇਸ ਤਰ੍ਹਾਂ ਲੱਗਦੈ ਕਿ ਅਸੀਂ ਪੰਜਾਬ ਸੂਬੇ ਵਿੱਚ ਨਹੀਂ ਸਗੋਂ ਕਿਸੇ ਦੂਸਰੇ ਸੂਬੇ ਵਿੱਚ ਰਹਿ ਰਹੇ ਹਾਂ। ਪੰਜਾਬ ਉਸ ਧਰਤੀ ਦਾ ਨਾਂ ਹੈ, ਜਿੱਥੇ ਗੁਰੂਆਂ ਪੀਰਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਪਣੀ ਬਾਣੀ ਨਾਲ਼ ਇਸ ਨੂੰ ਅੱਗੇ ਤੋਰਿਆ। ਕੋਈ ਸਮਾਂ ਸੀ, ਜਦੋਂ ਪੰਜਾਬੀਆਂ ਦੀ ਇਕੱਲੇ ਭਾਰਤ 'ਚ ਹੀ ਨਹੀਂ ਸਗੋਂ ਹੋਰਨਾਂ ਮੁਲਕਾਂ ਵਿੱਚ ਵਾਹ ਵਾਹ ਹੁੰਦੀ ਸੀ ਪਰ ਅੱਜ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹੁਣ ਪੰਜਾਬੀ ਪੰਜਾਬੀ ਨਹੀਂ ਰਿਹਾ।
ਇਸ ਬਾਰੇ ਅਸੀਂ ਪੰਜਾਬੀ ਭਾਸ਼ਾ ਦੇ ਦੋ ਮਾਹਿਰਾਂ, ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ.ਜੋਗਾ ਸਿੰਘ ਅਤੇ ਮਾਨਵਵਾਦੀ ਭਾਸ਼ਾਵਾਂ ਦੇ ਮਾਹਿਰ ਤੇ ਲਿੰਗੁਇਸਟਿਕ ਸੁਸਾਇਟੀ ਆਫ਼ ਇੰਡੀਆ ਦੇ ਮੈਂਬਰ ਡਾ. ਬੂਟਾ ਸਿੰਘ ਬਰਾੜ ਨੇ ਵਿਚਾਰ ਪ੍ਰਗਟਾਏ ਹਨ।
ਡਾ. ਬੂਟਾ ਸਿੰਘ ਬਰਾੜ ਮੁਤਾਬਕ, "ਪੰਜਾਬੀ ਬੋਲੀ ਦਾ ਮੂਲ ਸ੍ਰੰਸਕ੍ਰਿਤ ਨਹੀਂ, ਬਲਕਿ ਪਾਕ ਪ੍ਰਾਕਰਿਤ ਹੈ, ਜੋ ਕਿ ਮੁੱਢ ਤੋਂ ਇੱਥੇ ਵਸਦੇ ਲੋਕਾਂ ਦੇ ਬੋਲ ਚਾਲ ਦੀ ਭਾਸ਼ਾ ਸੀ।ਡਾ. ਜੋਗਾ ਸਿੰਘ ਨੇ ਵੀ ਦੱਸਿਆ ਕਿ ਜਦੋਂ ਤੋਂ ਪੰਜਾਬ ਦੀ ਇਹ ਧਰਤੀ ਹੈ ਉਦੋਂ ਤੋਂ ਹੀ ਪੰਜਾਬੀ ਦਾ ਮੂਲ ਹੈ।ਉਨ੍ਹਾਂ ਕਿਹਾ, "ਵੱਖ-ਵੱਖ ਨਸਲਾਂ, ਵੱਖ-ਵੱਖ ਕਬੀਲੇ ਤੇ ਵੱਖ-ਵੱਖ ਕੌਮਾਂ ਜਿਵੇਂ-ਜਿਵੇਂ ਪੰਜਾਬ ਵਿੱਚ ਆਏ, ਉਨ੍ਹਾਂ ਨੇ ਪੰਜਾਬੀ ਦਾ ਹੋਰਨਾਂ ਭਾਸ਼ਾਵਾਂ ਵਿੱਚ ਮਿਸ਼ਰਨ ਕਰ ਦਿੱਤਾ। ਪਰ ਜਿਹੜੀ ਮੂਲ ਰੂਪ ਵਿੱਚ ਇੱਥੋਂ ਦੀ ਭਾਸ਼ਾ ਹੈ ਉਹ ਸਥਾਨਕ ਭਾਸ਼ਾ ਪੰਜਾਬੀ ਹੀ ਹੈ।ਡਾ. ਬੂਟਾ ਸਿੰਘ ਬਰਾੜ ਦਾ ਕਹਿਣਾ ਹੈ, "ਪੰਜਾਬੀ ਦਾ ਜਨਮ ਸਪਤਸਿੰਧੂ ਦੇ ਇਲਾਕੇ ਤੋਂ ਹੋਇਆ, ਉਸ ਵੇਲੇ ਇਸ ਬੋਲੀ ਨੂੰ ਸਪਤਸਿੰਧਵੀ ਕਿਹਾ ਜਾਂਦਾ ਸੀ।"
ਡਾ. ਬੂਟਾ ਸਿੰਘ ਬਰਾੜ ਅਤੇ ਡਾ. ਜੋਗਾ ਸਿੰਘ ਨੇ ਦੱਸਿਆ ਕਿ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਹੀ ਬ੍ਰਹਮੀ ਲਿਪੀ ਤੋਂ ਜਨਮੀਆਂ ਹਨ।
ਡਾ. ਜੋਗਾ ਸਿੰਘ ਕਹਿੰਦੇ ਹਨ, "ਲੰਡਾ, ਸਿੱਧਮਾਤਰਿਕਾ, ਨਾਗਰੀ, ਸ਼ਾਰਦਾ, ਟਾਕਰੀ, ਮਹਾਜਨੀ ਲਿਪੀ ਹੈ। ਅਸੀਂ ਕਹਿ ਸਕਦੇ ਹਾਂ ਕਿ ਲੰਡੇ ਤੋਂ ਹੀ ਅੱਜ ਦੀ ਗੁਰਮੁਖੀ ਦਾ ਮੁੱਢ ਬੱਝਿਆ ਹੈ। ਮੌਜੂਦਾ ਸਮੇਂ ਵਿੱਚ ਪੰਜਾਬੀ ਦੀਆਂ ਦੋ ਲਿੱਪੀਆਂ ਹਨ ਸ਼ਾਹਮੁਖੀ ਅਤੇ ਗੁਰਮੁਖੀ ਅਤੇ ਇਨ੍ਹਾਂ ਵਿੱਚ ਅੱਖਰਾਂ ਦੀ ਬਣਤਰ ਦਾ ਫ਼ਰਕ ਹੈ।ਡਾ. ਜੋਗਾ ਸਿੰਘ ਨੇ ਦੱਸਿਆ, "ਸ਼ਾਹਮੁਖੀ ਇੱਕ ਵੱਖਰੀ ਲਿੱਪੀ ਸੀ ਉਸ ਦਾ ਇਹ ਨਹੀਂ ਹੈ ਕਿ ਗੁਰਮੁਖੀ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਹੈ। ਬਹੁਤ ਪਹਿਲਾਂ ਦੱਸਿਆ ਹੈ ਕਿ ਫੀਨੀਸ਼ੀਅਨ ਲਿਪੀ ਤੋਂ ਹੀ ਸਾਰੀਆਂ ਲਿਪੀਆਂ ਬ੍ਰਹਮੀ ਨਾਲ ਮਿਲ ਕੇ ਜਨਮੀਆਂ ਹਨ। ਪਰ ਇਨ੍ਹਾਂ ਦੀ ਵਿੱਥ ਹੋ ਗਈ।ਭਾਰਤ ਵਿੱਚ ਲਿੱਪੀਆਂ ਤੇ ਭਾਸ਼ਾਵਾਂ ਨੂੰ ਧਾਰਮਿਕ ਰੰਗਤ ਦੇ ਦਿੱਤੀ ਗਈ ਤਾਂ ਜਿਹੜੇ ਇਸਲਾਮੀ ਵਿਚਾਰ ਵਾਲੇ ਸਨ ਉਨ੍ਹਾਂ ਨੇ ਸ਼ਾਹਮੁਖੀ ਦੀ ਵਧੇਰੇ ਵਰਤੋਂ ਕੀਤੀ। ਜਿਹੜੇ ਸਥਾਨਕ ਹਿੰਦੂ ਜਾਂ ਸਿੱਖ ਵਿਸ਼ਵਾਸ ਵਾਲੇ ਸਨ ਉਨ੍ਹਾਂ ਨੇ ਸਿੱਧ ਮਾਤਰਿਕਾ, ਸ਼ਾਰਦਾ ਟਾਕਰੀ, ਲੰਡੇ ਤੇ ਬਾਅਦ ਵਿੱਚ ਗੁਰਮੁਖੀ ਦੀ ਵਰਤੋਂ ਕੀਤੀ।"
ਡਾ. ਜੋਗਾ ਸਿੰਘ ਨੇ ਦੱਸਿਆ ਕਿ ਪੰਜਾਬੀ ਵਿੱਚ ਪਹਿਲੀ ਰਚਨਾ ਅਦਹਮਾਣ ਦੀ ਸਨੇਹ ਰਾਸਯ ਹੈ ਜੋ ਕਿ ਕਈ ਲਿੱਪੀਆਂ ਦਾ ਮਿਸ਼ਰਣ ਹੈ ਜੋ ਕਿ 9ਵੀਂ ਸਦੀ ਦੇ ਕਰੀਬ ਸੀ।ਉਸ ਤੋਂ ਬਾਅਦ ਸ਼ਾਹਮੁਖੀ ਵਿੱਚ ਬਾਬਾ ਸ਼ੇਖ ਫਰੀਦ ਦੀਆਂ ਰਚਨਾਵਾਂ ਅਤੇ ਗੁਰਮੁਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੱਟੀ।
![]()
