
ਵਾਸ਼ਿੰਗਟਨ, 18 ਅਕਤੂਬਰ:
Pannun Case: ਅਮਰੀਕਾ ਵਿਚ ਇਕ ਭਾਰਤੀ ਰਾਅ ਅਧਿਕਾਰੀ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰੇ ਦੌਰਾਨ ਇੱਕ ਸਿੱਖ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ, ਸੰਘੀ ਵਕੀਲਾਂ ਨੇ ਵੀਰਵਾਰ ਨੂੰ ਨਿਊਯਾਰਕ ਦੀ ਇਕ ਅਮਰੀਕੀ ਅਦਾਲਤ ਵਿਚ ਇਹ ਦੋਸ਼ ਲਗਾਇਆ ਹੈ। ਸੰਘੀ ਵਕੀਲਾਂ ਨੇ ਅਧਿਕਾਰੀ ਦੀ ਪਛਾਣ 39 ਸਾਲਾ ਵਿਕਾਸ ਯਾਦਵ ਵਜੋਂ ਕਰਨ ਦਾ ਦਾਅਵਾ ਕੀਤਾ ਹੈ। ਯਾਦਵ ਕੈਬਨਿਟ ਸਕੱਤਰੇਤ ਵਿੱਚ ਕੰਮ ਕਰ ਰਹੇ ਸਨ, ਜਿੱਥੇ ਭਾਰਤ ਦੀ ਵਿਦੇਸ਼ੀ ਖੁਫੀਆ ਸੇਵਾ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਮੁੱਖ ਦਫ਼ਤਰ ਹੈ।
ਯਾਦਵ ਹੁਣ ਸਰਕਾਰੀ ਕਰਮਚਾਰੀ ਨਹੀਂ ਹਨ, ਉਨ੍ਹਾਂ ’ਤੇ ਤਿੰਨ ਦੋਸ਼ ਲਾਏ ਗਏ ਹਨ ਜਿਸ ਵਿਚ ਭਾੜੇ ਦੇ ਅਪਰਾਧੀਆਂ ਦੀ ਮਦਦ ਨਾਲ ਕਤਲ ਦੀ ਕੋਸ਼ਿਸ਼ ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜ਼ਿਸ਼ ਸ਼ਾਮਲ ਹੈ। ਨਿਆਂ ਵਿਭਾਗ ਨੇ ਕਿਹਾ ਕਿ ਯਾਦਵ ਅਜੇ ਫਰਾਰ ਹੈ ਉਸ ਦੇ ਨਾਲ ਇਸ ਸਾਜਿਸ਼ ਵਿਚ ਸ਼ਾਮਲ ਦੋਸ਼ੀ ਨਿਖਿਲ ਗੁਪਤਾ ਨੂੰ ਪਿਛਲੇ ਸਾਲ ਚੈਕੋਸਲੋਵਾਕਿਆ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਤੋਂ ਬਾਅਦ ਉਹ ਅਮਰੀਕੀ ਜੇਲ੍ਹ ਵਿੱਚ ਬੰਦ ਹੈ।