ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵਾਲਿੰਗਟਨ, ਨਿਊਜਰਸੀ ਵਿੱਚ ਰਹਿੰਦੇ 52 ਸਾਲਾ ਜੋਸਫ਼ ਨੋਵਾਕ ਦੀ ਫ਼ੇਸਬੁੱਕ ਉੱਪਰ ਇੱਕ ਔਰਤ ਨਾਲ ਸ਼ੁਰੂ ਹੋਈ ਦੋਸਤੀ ਦਾ ਅੰਤ ਉਸ ਦੀ ਜੀਵਨ ਭਰ ਦੀ ਕਮਾਈ ਦੇ ਖਾਤਮੇ ਨਾਲ ਹੋਇਆ ਹੈ। ਅਕਤੂਬਰ 2024 ਵਿੱਚ ਨੋਵਾਕ ਨੇ ਫ਼ੇਸਬੁੱਕ ਉੱਪਰ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਸੇਫ਼ ਫ਼ਾਸਟ ਫ਼ੂਡ ਦੇ ਬਦਲ ਨਾ ਹੋਣ ਕਾਰਨ ਉਸ ਦਾ ਪੁੱਤਰ ਸੀਲੇਸ ਰੋਗ ਤੋਂ ਪੀੜਤ ਹੈ। ਇਸ ’ਤੇ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਜਿਨਾਂ ਵਿਚੋਂ ਇੱਕ ਟਿੱਪਣੀ ਇੱਕ ਔਰਤ, ਜਿਸ ਨੇ ਆਪਣਾ ਨਾਂ ਏਲਿਸ ਡੈਨਰ ਦੱਸਿਆ, ਦੀ ਸੀ। ਉਸ ਨੇ ਆਪਣੀ ਟਿੱਪਣੀ ਵਿੱਚ ਕਿਹਾ ਸੀ ਮਂੈ ਨਹੀਂ ਜਾਣਦੀ ਕਿ ਤੁਸੀਂ ਮੇਰੇ ਫ਼ੇਸਬੁੱਕ ੳੁੱਪਰ ਸੰਭਾਵੀ ਮਿੱਤਰ ਹੋ.. ਮੈ ਤੁਹਾਨੂੰ ਸ਼ਾਮਿਲ ਕੀਤਾ ਹੈ ਤੇ ਆਸ ਕਰਦੀ ਹਾਂ ਕਿ ਇਸ ਨਾਲ ਤੁਸੀਂ ਗਲਤ ਮਹਿਸੂਸ ਨਹੀਂ ਕਰੋਗੇ। ਉਸ ਨੇ ਹੋਰ ਲਿਖਿਆ ਕਿ ਮੈਨੂੰ ਤੁਹਾਡੀ ਪੁੱਤਰ ਬਾਰੇ ਦਿੱਲ ਨੂੰ ਛੂਹ ਲੈਣ ਵਾਲੀ ਪੋਸਟ ਮਿਲੀ ਹੈ, ਕੀ ਅਸੀਂ ਸੰਪਰਕ ਕਰ ਸਕਦੇ ਹਾਂ?
ਇਹ ਸੁਨੇਹਾ ਸਧਾਰਨ ਸੀ ਤੇ ਇਸ ਵਿੱਚ ਕੁਝ ਵੀ ਨੁਕਸਾਨਦਾਇਕ ਨਹੀਂ ਲੱਗਦਾ ਸੀ। ਡੈਨਰ ਨੇ ਆਪਣੇ ਆਪ ਨੂੰ ਫ਼ੈਸ਼ਨ ਡਿਜਾਈਨਰ ਦਸਿਆ ਤੇ ਕਿਹਾ ਕਿ ਉਹ ਨਿਊਯਾਰਕ ਵਿੱਚ ਮੈਡੀਸਨ ਐਵੀਨਿਊ ਵਿੱਚ ਕੰਮ ਕਰਦੀ ਹੈ। ਉਨ੍ਹਾਂ ਵਿਚਾਲੇ ਦੋਸਤੀ ਫ਼ੇਸਬੁੱਕ ਤੋਂ ਬਦਲ ਕੇ ਵੱਟਸ ਐਪ ਉੱਪਰ ਆ ਗਈ ਤੇ ਆਪਸ ਵਿੱਚ ਨਿੱਜੀ ਗੱਲਾਂ ਵੀ ਸਾਂਝੀਆਂ ਕਰਨ ਲੱਗੇ। ਨੋਵਾਕ ਜਿਸ ਦੀ ਇਨਫ਼ਰਮੇਸ਼ਨ ਟੈਕਨਾਲੋਜੀ ਦੇ ਉਪ ਪ੍ਰਧਾਨ ਵਜੋਂ ਨੌਕਰੀ ਜਾਂਦੀ ਰਹੀ ਸੀ ਤੇ ਉਹ ਪਤਨੀ ਨਾਲ ਦੋ ਬੱਚਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਕਾਨੂੰਨੀ ਲੜਾਈ ਲੜ ਰਿਹਾ ਸੀ। ਡੈਨਰ ਨੇ ਦਸਿਆ ਕਿ ਉਹ ਫ਼ੈਸ਼ਨ ਡਿਜਾਈਨਰ ਵਜੋਂ ਸ਼ਾਹੀ ਜਿੰਦਗੀ ਜੀ ਰਹੀ ਹੈ ਤੇ
ਤਲਾਕਸ਼ੁੱਦਾ ਹੈ। ਇਸ ਸਾਲ ਫ਼ਰਵਰੀ ਵਿੱਚ ਉਨ੍ਹਾਂ ਨੇ ਇੱਕ ਦੂਸਰੇ ਨੂੰ ਪਿਆਰ ਕਰਨ ਦਾ ਐਲਾਨ ਕੀਤਾ। ਅਪ੍ਰੈਲ ਵਿੱਚ ਡੈਨਰ ਨੇ ਇੱਕ ਨਕਲੀ ਕ੍ਰਿਪਟੋ ਨਿਵੇਸ਼ ਸਕੀਮ ਵਿੱਚ ਪੈਸਾ ਲਾਉਣ ਦੀ ਸ਼ਿਫ਼ਾਰਿਸ਼ ਕੀਤੀ ਜਿਸ ਉਪਰੰਤ ਨੋਵਾਕ ਨੇ ਆਪਣੀ ਜੀਵਨ ਭਰ ਦੀ ਕਮਾਈ 2,80,000 ਡਾਲਰ ਇਸ ਨਕਲੀ ਸਕੀਮ ਵਿੱਚ ਨਿਵੇਸ਼ ਕਰ ਦਿੱਤੇ। ਇਸ ਤੋਂ ਬਾਅਦ ਡੈਨਰ ਆਪਣੀ ਪ੍ਰੋਫ਼ਾਈਲ ਸਮੇਤ
ਫ਼ੇਸਬੁੱਕ ਤੋਂ ਗਾਇਬ ਹੋ ਗਈ। ਸਭ ਕੁਝ ਗਵਾਉਣ ਤੋਂ ਬਾਅਦ ਨੋਵਾਕ ਹੁਣ ਪਛਤਾ ਰਿਹਾ ਹੈ ਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹੈ। ਉਸ ਕੋਲ ਆਪਣੀ 78 ਸਾਲਾ ਬਿਰਧ ਮਾਂ ਦੀ ਦਵਾਈ ਲਈ ਵੀ ਪੈਸੇ ਨਹੀਂ ਹਨ।
![]()
