ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਦੇ ਫੇਅਰਮਾਊਂਟ ਪਾਰਕ ਵਿਚ ਹੋਈ ਗੋਲੀਬਾਰੀ ਵਿਚ 2 ਲੋਕਾਂ
ਦੇ ਮਾਰੇ ਜਾਣ ਤੇ 9 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਫਿਲਾਡੈਲਫੀਆ ਦੇ ਪੁਲਿਸ ਕਮਿਸ਼ਨਰ ਕੈਵਿਨ ਬੈਥਲ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀਬਾਰੀ ਦੀ ਘਟਨਾ ਰਾਤ 10.27 ਵਜੇ ਵਾਪਰੀ। ਉਨਾਂ ਕਿਹਾ ਕਿ ਇਸ
ਗੋਲੀਬਾਰੀ ਵਿਚ ਇਕ ਵਿਅਕਤੀ ਤੇ ਇਕ ਔਰਤ ਮਾਰੇ ਗਏ ਜਦ ਕਿ ਜਖਮੀਆਂ ਵਿਚ 3 ਨਬਾਲਗ ਹਨ ਜਿਨਾਂ ਦੀ ਉਮਰ 15 ਤੋਂ
17 ਸਾਲਾਂ ਦੇ ਦਰਮਿਆਨ ਹੈ। ਉਨਾਂ ਕਿਹਾ ਕਿ ਨੌਜਵਾਨਾਂ ਦੇ ਵੱਖ ਵੱਖ ਧੜਿਆਂ ਵੱਲੋਂ ਕਈ ਗੋਲੀਆਂ ਚਲਾਈਆਂ ਗਈਆਂ। ਉਨਾਂ ਕਿਹਾ
ਕਿ ਅਜੇ ਤੱਕ ਇਸ ਮਾਮਲੇ ਵਿਚ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ ਤੇ ਨਾ ਹੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ। ਜਦੋਂ ਇਹ
ਪੁੱਛਿਆ ਗਿਆ ਕਿ ਗੋਲੀਬਾਰੀ ਲਈ ਜਿੰਮੇਵਾਰ ਇਕ ਵਿਅਕਤੀ ਹੈ ਜਾਂ ਜਿਆਦਾ ਤਾਂ ਬੈਥਲ ਨੇ ਕਿਹਾ ਕਿ ਫਿਲਹਾਲ ਇਸ ਬਾਰੇ
ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ।
![]()
