
ਪਟਿਆਲਾ/ਏ.ਟੀ.ਨਿਊਜ਼: ਇੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਇਤਿਹਾਸ ਰਿਚਰਚ ਬੋਰਡ ਵਿੱਚ ਕੰਮ ਕਰਨ ਵਾਲੇ ਸਹਾਇਕ ਡਾਇਰੈਕਟਰ ਡਾ. ਸਤਿੰਦਰ ਸਿੰਘ ਵੱਲੋਂ ਲਿਖਿਤ ਇੱਕ ਅਹਿਮ ਪੁਸਤਕ ਇੱਥੇ ਸੰਗਤ ਨੂੰ ਭੇਟ ਕੀਤੀ। ਇਹ ਪੁਸਤਕ ਗੁਰੂ ਜੀ ਵੱਲੋਂ ਦਿੱਲੀ ਜਾਣ ਮੌਕੇ ਪਟਿਆਲਾ ਜ਼ਿਲ੍ਹੇ ਵਿੱਚ ਰੁਕਣ ਸਮੇਂ ਦੀ ਵਾਰਤਾਲਾਪ ’ਤੇ ਆਧਾਰਿਤ ਹੈ ਜਿਸ ’ਚ ਗੁਰੂ ਜੀ ਦਾ ਸੈਫਾਬਾਦ ਆਗਮਨ ਅਤੇ ਨਵਾਬ ਸੈਫ ਖਾਨ ਨਾਲ ਮੁਲਾਕਾਤ ਸਮੇਤ ਹੋਰ ਵੇਰਵੇ ਵੀ ਹਨ। ਇਹ ਪੁਸਤਕ ਉਨ੍ਹਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਵਿੰਦਰ ਸਿੰਘ, ਮੀਤ ਮੈਨੇਜਰ ਗੁਰਬਚਨ ਸਿੰਘ, ਪ੍ਰਧਾਨ ਪ੍ਰੇਮ ਸਿੰਘ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜ, ਸਿਮਰਨ ਗਰੇਵਾਲ ਤੇ ਹੋਰਾਂ ਨੂੰ ਭੇਟ ਕੀਤੀ ਜਿਸ ਦੌਰਾਨ ਲੇਖਿਕਾ ਅਤੇ ਅਰਥ ਸ਼ਾਸਤਰੀ ਪ੍ਰੋਫ਼ੈਸਰ ਜੀਵਨਜੋਤ ਕੌਰ ਸਮੇਤ ਕਈ ਹੋਰ ਸ਼ਖਸ਼ੀਅਤਾਂ ਵੀ ਮੌਜੂਦ ਰਹੀਆਂ।