ਬਰਨਾਲਾ/ਏ.ਟੀ.ਨਿਊਜ਼: ਪੰਜਾਬ ਦੇ ਬਰਨਾਲਾ ਰੇਲਵੇ ਸਟੇਸ਼ਨ ’ਤੇ ਫਿਲਮਾਇਆ ਗਿਆ ਇੱਕ ਛੋਟਾ ਜਿਹਾ ਵੀਡੀਓ ਸੋਸ਼ਲ ਮੀਡੀਆ ’ਤੇ ਧੂਮ ਮਚਾ ਰਿਹਾ ਹੈ। ਇਸ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਟਰੇਨ ਦੇ ਰੁਕਣ ’ਤੇ ਯਾਤਰੀਆਂ ਨੂੰ ਮੁਫਤ ਖਾਣਾ ਅਤੇ ਪਾਣੀ ਵੰਡਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਉਹ ਨੀਲੀ ਪੱਗ ਬੰਨ੍ਹੇ ਹੋਏ ਟਰੇ ਲੈ ਕੇ ਆਰਾਮ ਨਾਲ ਇੱਕ ਇੱਕ ਕਰਕੇ ਯਾਤਰੀਆਂ ਕੋਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਖਾਣਾ ਦਿੰਦੇ ਹਨ ।
ਲੋਕ ਇਸ ਕੰਮ ਨੂੰ ਸਿੱਖ ਧਰਮ ਵਿੱਚ ‘ਸੇਵਾ’ ਨਾਲ ਜੋੜ ਰਹੇ ਹਨ – ਯਾਨੀ ਬਿਨਾਂ ਸਵਾਰਥ ਤੋਂ ਦੂਜਿਆਂ ਦੀ ਮੱਦਦ ਕਰਨਾ। ਲੋਕ ਇਸ ਨੂੰ ਮਨੁੱਖਤਾ ਅਤੇ ਦਇਆ ਦੀ ਮਿਸਾਲ ਦੱਸ ਰਹੇ ਹਨ। ਐਕਸ ਉਪਰ ਇੱਕ ਯੂਜ਼ਰ ਨੇ ਲਿਖਿਆ ਕਿ ਸਿੱਖ ਭਾਈਚਾਰੇ ਵਿੱਚ ਲੰਗਰ ਅਤੇ ਸੇਵਾ ਦੀ ਪਰੰਪਰਾ ਹਮੇਸ਼ਾ ਤੋਂ ਚੱਲੀ ਆ ਰਹੀ ਹੈ ਅਤੇ ਇਹ ਵੀਡੀਓ ਉਸੇ ਨੂੰ ਦਰਸਾਉਂਦਾ ਹੈ।
![]()
