ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰੋਡ ਆਈਲੈਂਡ ਦੀ ਰਾਜਧਾਨੀ ਪ੍ਰੋਵੀਡੈਂਸ ਵਿੱਚ ਸਥਿਤ ਬਰਾਊਨ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ 2 ਮੌਤਾਂ ਹੋਣ ਤੇ 8 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ।
ਪ੍ਰੋਵੀਡੈਂਸ ਪੁਲਿਸ ਨੇ ਐਕਸ ੳੁੱਪਰ ਪਾਈ ਇੱਕ ਪੋਸਟ ਵਿੱਚ ਕਿਹਾ ਹੈ ਕਿ ਕਈ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਹਨ ਤੇ ਘਟਨਾ ਜਾਂਚ ਅਧੀਨ ਹੈ। ਪੁਲਿਸ ਨੇ ਲੋਕਾਂ ਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਿਥੇ ਹਨ ਉਥੇ ਹੀ ਰਹਿਣ ਤੇ ਅਗਲੇ ਨੋਟਿਸ ਤੱਕ ਘਟਨਾ ਵਾਲੇ ਸਥਾਨ ’ਤੇ ਨਾ ਜਾਣ। ਬਰਾਊਨ ਯੂਨੀਵਰਸਿਟੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 4.22 ਵਜੇ ਵਾਪਰੀ ਜਦੋਂ ਬਾਰੂਸ ਐਂਡ ਹੋਲੀ ਇੰਜੀਨੀਅਰਿੰਗ ਨੇੜੇ ਇੱਕ ਸ਼ੂਟਰ ਨੇ ਅੰਧਾਧੁੰਦ ਗੋਲੀਬਾਰੀ ਕੀਤੀ। ਯੂਨੀਵਰਸਿਟੀ ਨੇ ਕਿਹਾ ਹੈ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਪਰੰਤੂ ਉਨ੍ਹਾਂ ਦੀ ਹਾਲਤ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਰਾਸ਼ਟਰਪਤੀ ਟਰੰਪ ਨੇ ਟਰੁੱਥ ਸੋਸ਼ਲ ਮੀਡੀਆ ਉੱਪਰ ਕਿਹਾ ਹੈ ਕਿ ਮੈਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ, ਐਫ਼ ਬੀ ਆਈ ਮੌਕੇ ੳੁੱਪਰ ਪੁੱਜ ਗਈ ਹੈ। ਉਨ੍ਹਾਂ ਨੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।
![]()
