ਬਾਦਲ ਅਕਾਲੀ ਦਲ ਗੁਆਚੀ ਹੋਈ ਪੰਥਕ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਸੁਪਨਾ ਲੈ ਸਕਦੇ ਸਨ। ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰਨ ਦੇ ਫ਼ੈਸਲੇ ਨੇ ਸੁਖਬੀਰ ਬਾਦਲ ਦੇ ਵਿਰੋਧੀ ਪੰਥਕ ਜਥੇਬੰਦੀਆਂ ਨੂੰ ਇਕ ਹੋਰ ਮੁੱਦਾ ਫੜਾ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਨ ਨਾਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਹੋਇਆ ਹੈ।
ਸ਼ੋ੍ਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਿਰੁੱਧ 18 ਸਾਲ ਪੁਰਾਣੀ ਘਟਨਾ ਸੰਬੰਧੀ ਪ੍ਰਾਪਤ ਹੋਈ ਸ਼ਿਕਾਇਤ 'ਤੇ ਬਣਾਈ ਗਈ ਜਾਂਚ ਕਮੇਟੀ ਨੂੰ ਲੈ ਕੇ ਸਿੰਘ ਸਾਹਿਬਾਨ ਵਿਰੁੱਧ ਜਾਂਚ ਜਾਂ ਕਾਰਵਾਈ ਲਈ ਅਧਿਕਾਰ ਖੇਤਰ ਦਾ ਮੁੱਦਾ ਖੜ੍ਹਾ ਹੋ ਗਿਆ ਹੈ ।ਤਖ਼ਤਾਂ ਦੇ ਜਥੇਦਾਰ ਸਾਹਿਬਾਨ ਜੋ ਤਕਨੀਕੀ ਤੌਰ 'ਤੇ ਸ਼ੋ੍ਮਣੀ ਕਮੇਟੀ ਦੇ ਤਨਖ਼ਾਹਦਾਰ ਮੁਲਾਜ਼ਮ ਨਹੀਂ ਹੁੰਦੇ ਅਤੇ ਨਾ ਹੀ ਸ਼ੋ੍ਮਣੀ ਕਮੇਟੀ ਦੇ ਮੁਲਾਜ਼ਮਾਂ ਲਈ ਨਿਯਮ ਹੀ ਉਨ੍ਹਾਂ 'ਤੇ ਲਾਗੂ ਹੁੰਦੇ ਹਨ ।ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਦੀ ਤਨਖ਼ਾਹ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਮਾਣ ਭੱਤਾ ਦੇਣ ਦਾ ਫ਼ੈਸਲਾ ਹੋ ਗਿਆ ਸੀ ।ਸਿੰਘ ਸਾਹਿਬਾਨ ਸੰਬੰਧੀ ਕਿਸੇ ਤਰ੍ਹਾਂ ਦੀ ਕਾਰਵਾਈ ਤੇ ਜਾਂਚ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਵਿਚ ਰੱਖੀ ਗਈ ਸੀ, ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੰਬੰਧੀ ਕੋਈ ਕਾਰਵਾਈ ਦਾ ਅਧਿਕਾਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਦਿੱਤਾ ਗਿਆ ਸੀ । ਲੇਕਿਨ ਸ਼ੋ੍ਮਣੀ ਕਮੇਟੀ ਵਲੋਂ ਜਿਵੇਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਆਪਣੇ ਤੌਰ 'ਤੇ ਹੀ ਕੀਤੀ ਗਈ, ਸੂਚਨਾ ਅਨੁਸਾਰ ਉਸ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਾਫ਼ੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਆਪਣੇ ਵਿਚਾਰਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਾਣੂੰ ਵੀ ਕਰਵਾ ਦਿੱਤਾ ਹੈ ।ਪਤਾ ਇਹ ਵੀ ਲੱਗਾ ਹੈ ਕਿ ਸ਼ੋ੍ਮਣੀ ਕਮੇਟੀ ਦੇ ਫ਼ੈਸਲੇ ਕਾਰਨ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਅਹੁਦਾ ਛੱਡਣ ਦੀ ਵੀ ਗੱਲ ਕੀਤੀ ਗਈ ।
ਇਸ ਤੋਂ ਬਾਅਦ ਬਾਦਲ ਦਲ ਦੇ ਆਗੂਆਂ ਦਲਜੀਤ ਸਿੰਘ ਚੀਮਾ,ਬਲਵਿੰਦਰ ਸਿੰਘ ਭੂੰਦੜ ,ਪਰਮਜੀਤ ਸਿੰਘ ਸਰਨਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨਾਲ ਮਾਛੀਵਾੜਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਡੇਢ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਸੀ। ਤੇ ਜਥੇਦਾਰ ਨੂੰ ਅਸਤੀਫਾ ਨਾ ਦੇਣ ਲਈ ਮਨਾ ਲਿਆ ਸੀ । ਦਲਜੀਤ ਸਿੰਘ ਚੀਮਾ ਅਨੁਸਾਰ ਉਨ੍ਹਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਫਸੀਲ ਉਪਰ ਹੋਏ ਸਿਆਸੀ ਫੈਸਲੇ ਮੰਨਣ ਲਈ ਕੁਝ ਸਮਾਂ ਹੋਰ ਦੇਣ ਦੀ ਅਪੀਲ ਕੀਤੀ ਸੀ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੇ ਜਥੇਦਾਰ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੇ ਸਮੂਹ ਆਗੂ ਤੇ ਵਰਕਰ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਪਾਬੰਦ ਹਨ। ਇਸ ਲਈ ਸ਼ਹੀਦੀ ਜੋੜ ਮੇਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਅਗਲੇ ਫ਼ੈਸਲੇ ਲਏ ਜਾਣਗੇ। ਉਹ ਗੁਰਮਤੇ ਅਨੁਸਾਰ ਸੁਖਬੀਰ ਬਾਦਲ ਦੇ ਬਾਰੇ ਫੈਸਲਾ ਕਰਨਗੇ।ਭਰਤੀ ਕਮੇਟੀ ਸੰਬੰਧੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਆਧਾਰ ਬਣਾ ਕੇ ਕਾਨੂੰਨੀ ਅੜਚਣਾਂ ਦਾ ਮੁੱਦਾ ਵੀ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਉਠਾਇਆ ਗਿਆ ਹੈ ।
ਇਸ ਮੀਟਿੰਗ ਬਾਅਦ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਜਥੇਦਾਰ ਹਵਾਲੇ ਕਰਨ ਬਾਰੇ 23 ਦਸੰਬਰ ਨੂੰ ਮੀਟਿੰਗ ਕਰਨ ਦਾ ਜੋ ਫੈਸਲਾ ਕੀਤਾ ਸੀ ,ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਦਾ ਬਹਾਨਾ ਬਣਾਕੇ ਕੈਂਸਲ ਕਰ ਦਿਤੀ ਗਈ ਹੈ। ਅਗਲੀ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ।
ਸਾਫ ਅਰਥ ਇਹ ਹੈ ਕਿ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲੇ ਮੰਨਣ ਨੂੰ ਤਿਆਰ ਨਹੀਂ।ਉਹ ਹੁਣ ਪੰਥਕ ਜਥੇਬੰਦੀਆਂ ਦਾ ਰਾਜਨੀਤਕ ਮੁਕਾਬਲਾ ਕਰਨ ਨੂੰ ਤਿਆਰ ਹਨ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਬਾਦਲਕਿਆਂ ਦਾ ਹੋਰ ਰਾਜਨੀਤਿਕ ਘਾਟਾ ਹੋਵੇਗਾ।ਪੰਥਕ ਮਾਹਿਰਾਂ ਦਾ ਮੰਨਣਾ ਕਿ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਬਣਨ ਦੀ ਸੰਭਾਵਨਾ ਘਟ ਹੈ।
ਸਰਦਾਰ ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ ਸਿਖ ਸੰਗਤ ਵਿਚ ਜਥੇਦਾਰ ਅਕਾਲ ਤਖਤ ਸਾਹਿਬ ਖਿਲਾਫ ਰੋਸ ਹੈ ਕਿ ਉਹ ਬਾਦਲ ਦਲ ਨੂੰ ਘੜੁ ਮੁੜੀ ਸਮਾਂ ਕਿਉਂ ਵਧਾ ਰਹੇ ਹਨ? ਇਸ ਕਾਰਣ ਪੰਥ ਵਿਚ ਸ਼ੰਕਾਵਾਂ ਪੈਦਾ ਹੋ ਰਹੀਆਂ ਹਨ।ਬਾਦਲ ਦਲ ਦੇ ਆਗੂਆਂ ਨੂੰ ਗੁਰਮਤੇ ਦੀ ਉਲੰਘਣਾ ਕਾਰਣ ਤਨਖ਼ਾਹੀਆ ਕਿਉਂ ਨਹੀਂ ਐਲਾਨਿਆ ਜਾ ਰਿਹਾ ? ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਸਿੰਘ ਸਾਹਿਬਾਨ ਦੀ ਜਥੇਦਾਰ ਵਿਰਸਾ ਸਿੰਘ ਵਿਰੁੱਧ ਕਾਰਵਾਈ ਦੀ ਜੋ ਵੀਡੀਓ ਰਿਕਾਰਡਿੰਗ ਲੀਕ ਹੋਈ ਹੈ ਉਸ ਬਾਰੇ ਜਥੇਦਾਰ ਅਕਾਲ ਤਖਤ ਸਾਹਿਬ ਜਾਂਚ ਕਰਵਾਉਣ, ਕਿਉਂਕਿ ਇਹ ਜਥੇਦਾਰ ਅਕਾਲ ਤਖਤ ਸਾਹਿਬ ਦੇ ਕੋਲ ਸੀਲਬੰਦ ਪਈ ਹੋਈ ਹੈ ਲੇਕਿਨ ਜੋ ਵੀਡੀਓ ਲੀਕ ਹੋਈ ਉਹ ਕਿਵੇਂ ਤੇ ਕਿਥੋਂ ਹੋਈ ਇਹ ਬਹੁਤ ਸ਼ੱਕੀ ਮਸਲਾ ਹੈ ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੱਸ ਚੁੱਕੇ ਹਨ ਕਿ ਵੀਡੀਓ ਰਿਕਾਰਡਿੰਗ ਸ਼ੋ੍ਮਣੀ ਕਮੇਟੀ ਦੇ ਆਈ.ਟੀ ਸੈੱਲ ਰਾਹੀਂ ਹੋਈ ਸੀ ਲੇਕਿਨ ਇਸ ਦੀ ਰਿਕਾਰਡਿੰਗ ਸਾਰੇ ਪਾਸਿਓ ਖ਼ਤਮ ਕਰਵਾ ਕੇ ਇਸ ਦੀ ਸੀਲਬੰਦ ਕਾਪੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਰੱਖੀ ਗਈ ਸੀ | ਲੇਕਿਨ ਹੁਣ ਸਮਝਿਆ ਇਹ ਜਾ ਰਿਹਾ ਹੈ ਕਿ ਇਸ ਦੀ ਕਾਪੀ ਸਿੰਘ ਸਾਹਿਬ ਤੋਂ ਇਲਾਵਾ ਕਿਸੇ ਹੋਰ ਨੇ ਵੀ ਰੱਖੀ ਹੋਈ ਸੀ