ਬਿਹਾਰ ਵਿੱਚ ਆਨੰਦ ਮੈਰਿਜ ਐਕਟ ਲਾਗੂ

In ਮੁੱਖ ਖ਼ਬਰਾਂ
January 19, 2026

ਪਟਨਾ/ਏ.ਟੀ.ਨਿਊਜ਼: ਬਿਹਾਰ ਸਰਕਾਰ ਨੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਰਾਜ ਵਿੱਚ ‘ਆਨੰਦ ਮੈਰਿਜ ਐਕਟ’ (ਆਨੰਦ ਕਾਰਜ ਵਿਆਹ ਰਜਿਸਟ੍ਰੇਸ਼ਨ ਨਿਯਮ, 2025) ਨੂੰ ਲਾਗੂ ਕਰ ਦਿੱਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਕੈਬਨਿਟ ਨੇ 13 ਜਨਵਰੀ 2026 ਨੂੰ ਇਸ ਨਿਯਮਾਂ ਨੂੰ ਮਨਜ਼ੂਰੀ ਦਿੱਤੀ, ਜਿਸ ਤੋਂ ਬਾਅਦ ਹੁਣ ਬਿਹਾਰ ਵਿੱਚ ਸਿੱਖ ਵਿਆਹ ਆਨੰਦ ਕਾਰਜ ਰਸਮ ਅਨੁਸਾਰ ਸਿੱਧੇ ਤੌਰ ’ਤੇ ਰਜਿਸਟਰ ਹੋ ਸਕਣਗੇ।
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੂਰਬੀ ਭਾਰਤ ਦੇ ਪ੍ਰਧਾਨ ਸੂਰਜ ਸਿੰਘ ਨਲਵਾ ਨੇ ਇਸ ਫੈਸਲੇ ’ਤੇ ਬੇਹੱਦ ਖੁਸ਼ੀ ਜ਼ਾਹਰ ਕੀਤੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਲਾਹਾਯੋਗ ਹੈ ਅਤੇ ਸਿੱਖ ਟੀਮ ਦੇ ਲਗਾਤਾਰ ਸੰਘਰਸ਼ ਦਾ ਨਤੀਜਾ ਹੈ। ਪਹਿਲਾਂ ਸਿੱਖ ਵਿਆਹ ਹਿੰਦੂ ਮੈਰਿਜ ਐਕਟ ਅਧੀਨ ਰਜਿਸਟਰ ਹੁੰਦੇ ਸਨ, ਜਿਸ ਨਾਲ ਭਾਈਚਾਰੇ ਵਿੱਚ ਅਸੰਤੁਸ਼ਟੀ ਸੀ। ਹੁਣ ਬਿਹਾਰ ਦੇਸ਼ ਦਾ ਅੱਠਵਾਂ ਰਾਜ ਬਣ ਗਿਆ ਹੈ ਜਿੱਥੇ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ।

Loading