
ਸੋਫੀਆ/ਏ.ਟੀ.ਨਿਊਜ਼: ਗ਼ੈਰ ਕਾਨੂੰਨੀ ਪਰਵਾਸੀਆਂ ਵਿਰੁੱਧ ਬੁਲਗਾਰੀਆ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਬੁਲਗਾਰੀਆ ਵਿੱਚ ਇੱਕ ਵੈਨ ਵਿੱਚ ਲੁਕੇ ਹੋਏ 28 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ ਦਿਨੀਂ ਬੁਲਗਾਰੀਆਈ ਸਰਹੱਦੀ ਪੁਲਿਸ ਨੂੰ ਇੱਕ ਸੂਚਨਾ ਮਿਲੀ ਕਿ ਪਰਵਾਸੀਆਂ ਦਾ ਇੱਕ ਸਮੂਹ ਬ੍ਰੋਡੀਲੋਵੋ ਪਿੰਡ ਨੇੜੇ ਇੱਕ ਵੈਨ ਵਿੱਚ ਸਵਾਰ ਹੋਇਆ ਹੈ। ਇਸ ਮਗਰੋਂ ਅਧਿਕਾਰੀਆਂ ਨੇ ਸੜਕ ’ਤੇ ਵਾਹਨ ਨੂੰ ਰੋਕਿਆ ਅਤੇ ਕਾਰਗੋ ਹੋਲਡ ਵਿੱਚ 28 ਗ਼ੈਰ-ਕਾਨੂੰਨੀ ਪਰਵਾਸੀ ਲੱਭੇ। ਮੌਕੇ ’ਤੇ ਡਰਾਈਵਰ ਅਤੇ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।