
ਚੰਡੀਗੜ੍ਹ,6 ਅਗਸਤ (ਏ.ਟੀ.ਨਿਊਜ਼)
ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਸੀ.ਐਮ. ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਸਾਡੇ ਹੱਥ ਕੁੱਝ ਵੱਡੇ ਸਬੂਤ ਲੱਗੇ ਹਨ ਜਿਸ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ। ਜਦੋਂ ਤੁਹਾਨੂੰ ਇਹਨਾਂ ਸਬੂਤਾਂ ਬਾਰੇ ਪਤਾ ਲੱਗੇਗਾ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ। ਅਸੀਂ ਇਸ ਕੇਸ ‘ਤੇ ਕੰਮ ਕਰ ਰਹੇ ਹਾਂ। ਆਉਣ ਵਾਲੇ ਥੋੜ੍ਹੇ ਦਿਨਾਂ ਵਿੱਚ ਸਭ ਸਾਫ਼ ਹੋ ਜਾਵੇਗਾ। ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦੇਵਾਂਗੇ ਤੇ ਇਸ ਨੂੰ ਜਲਦੀ ਪੂਰਾ ਕਰਾਂਗੇ।
ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਮੁਆਫੀਨਾਮੇ ’ਤੇ ਕਿਹਾ ਕਿ ਮੁਆਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ, ਗੁਨਾਹਾਂ ਦੀ ਤਾਂ ਸਿਰਫ ਸਜ਼ਾ ਹੁੰਦੀ ਹੈ। ਮਾਨ ਨੇ ਕਿਹਾ ਕਿ ਜਾਣ-ਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਹੈ। ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਮਾਨ ਕਿਹਾ ਕਿ ਸਾਡੇ ਕੋਲ ਨਵੇਂ ਸਬੂਤ ਹੱਥ ਲੱਗੇ ਨੇ ਤੁਸੀਂ ਸੋਚ ਵੀ ਨਹੀ ਸਕਦੇ। ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੇਸ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਦੋਸ਼ੀਆਂ ਨੇ ਤਾਂ ਉਸ ਵੇਲੇ ਆਪ ਹੀ ਇਸ ਮਾਮਲੇ ਦੀ ਜਾਂਚ ਕੀਤੀ
ਮੁੱਖ ਮੰਤਰੀ ਦੇ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਇਸ ਮਸਲੇ ਉੱਪਰ ਸੁਖਬੀਰ ਲਈ ਨਵੀਂ ਮੁਸੀਬਤ ਖੜੀ ਕਰਨਗੇ।